ਧੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਬਾਪ ਗ੍ਰਿਫ਼ਤਾਰ
09:01 AM Oct 15, 2023 IST
ਨਵੀਂ ਦਿੱਲੀ (ਪੱਤਰ ਪ੍ਰੇਰਕ): ਪੂਰਬੀ ਦਿੱਲੀ ਵਿੱਚ ਪੁਲੀਸ ਨੇ ਇੱਕ 40 ਸਾਲਾਂ ਦੇ ਇੱਕ ਵਿਅਕਤੀ ਨੂੰ ਆਪਣੀ 14 ਸਾਲਾਂ ਦੀ ਧੀ ਨਾਲ ਜਬਰ-ਜਨਾਹ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਕਸੂਦ ਵਾਸੀ ਬਿਹਾਰ ਵਜੋਂ ਹੋਈ ਹੈ। ਉਹ ਪੂਰਬੀ ਦਿੱਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਤੇ ਜੋ ਸ਼ਰਾਬ ਪੀਣ ਦਾ ਆਦੀ ਹੈ। ਪੁਲੀਸ ਮੁਤਾਬਕ ਸ਼ੁੱਕਰਵਾਰ ਰਾਤ 10 ਵਜੇ ਮਯੂਰ ਵਿਹਾਰ ਥਾਣੇ ’ਚ ਨਾਬਾਲਗ ਨਾਲ ਬਲਾਤਕਾਰ ਦੀ ਪੀਸੀਆਰ ਕਾਲ ਆਈ। ਕੌਂਸਲਿੰਗ ਦੌਰਾਨ ਲੜਕੀ ਨੇ ਦੋਸ਼ ਲਾਇਆ ਕਿ ਮਾਂ ਦੀ ਗੈਰ-ਮੌਜੂਦਗੀ ਵਿੱਚ ਉਸ ਦੇ ਪਿਤਾ ਵੱਲੋਂ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ ਗਿਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਦੇ ਕਰੀਬ ਮੁਲਜ਼ਮ ਨੇ ਆਪਣੀ ਧੀ ਨਾਲ ਦੁਬਾਰਾ ਬਲਾਤਕਾਰ ਕੀਤਾ ਜਦੋਂ ਉਸ ਦੀ ਮਾਂ ਘਰੋਂ ਬਾਹਰ ਸੀ।
Advertisement
Advertisement