ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਦਸੇ ’ਚ ਪਿਓ-ਪੁੱਤਰ ਜ਼ਖ਼ਮੀ

06:46 AM Jul 16, 2024 IST

ਪੱਤਰ ਪ੍ਰੇਰਕ
ਪਠਾਨਕੋਟ, 15 ਜੁਲਾਈ
ਸਥਾਨਕ ਡਲਹੌਜ਼ੀ ਰੋਡ ’ਤੇ ਸਥਿਤ ਸ਼ਨੀ ਮੰਦਰ ਕੋਲ ਅੱਜ ਸਵੇਰੇ ਕਾਰ ਦੇ ਸਾਹਮਣੇ ਗਾਵਾਂ ਆ ਜਾਣ ਕਾਰਨ ਕਾਰ ਗਾਵਾਂ ਨਾਲ ਟਕਰਾ ਕੇ ਬੇਕਾਬੂ ਹੋ ਕੇ ਸੜਕ ਕਿਨਾਰੇ ਪਈਆਂ ਲੱਕੜਾਂ ਨਾਲ ਜਾ ਟਕਰਾਈ। ਇਸ ਹਾਦਸੇ ਕਾਰਨ ਦੋ ਗਾਵਾਂ ਦੀ ਵੀ ਮੌਤ ਹੋ ਗਈ। ਇਸ ਕਾਰ ਦੇ ਪਿੱਛੇ ਆ ਰਹੀ ਛੋਟੀ ਲੋਡਰ ਗੱਡੀ ਵੀ ਹਾਦਸੇ ਕਾਰਨ ਕਾਰ ਨਾਲ ਟਕਰਾ ਗਈ। ਇਸ ਨੇ ਸੜਕ ’ਤੇ ਜਾ ਰਹੇ ਪਿਉ-ਪੁੱਤਰ ਨੂੰ ਲਪੇਟ ਵਿੱਚ ਲੈ ਲਿਆ ਤੇ ਉਹ ਜ਼ਖ਼ਮੀ ਹੋ ਗਏ। ਦੋਵਾਂ ਦੀ ਪਛਾਣ ਪਿੰਡ ਤਾਰਾਗੜ੍ਹ ਵਾਸੀ ਸਨਵਰ ਸਿੰਘ ਅਤੇ ਉਸ ਦੇ ਪੁੱਤਰ ਅਭਿਸ਼ੇਕ ਵਜੋਂ ਹੋਈ ਹੈ। ਦੋਵਾਂ ਜ਼ਖ਼ਮੀਆਂ ਨੂੰ ਨਜ਼ਦੀਕ ਪੈਂਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਮੁੱਢਲਾ ਇਲਾਜ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਦੋਵਾਂ ਗੱਡੀਆਂ ਦੇ ਡਰਾਈਵਰ ਵਾਲ-ਵਾਲ ਬਚ ਗਏ। ਦੋਵੇਂ ਗਾਵਾਂ ਦੀਆਂ ਲਾਸ਼ਾਂ ਸੜਕ ਕਿਨਾਰੇ ਸ਼ਾਮ ਤੱਕ ਪਈਆਂ ਰਹਿਣ ਕਾਰਨ ਗਰਮੀ ਨਾਲ ਉੱਥੇ ਬਦਬੂ ਫੈਲ ਗਈ ਸੀ।

Advertisement

Advertisement