For the best experience, open
https://m.punjabitribuneonline.com
on your mobile browser.
Advertisement

ਗੁਰਦੁਆਰੇ ਖੀਰ ਚੜ੍ਹਾਉਣ ਜਾਂਦੇ ਪਿਓ-ਪੁੱਤ ਦੀ ਹਾਦਸੇ ’ਚ ਮੌਤ

07:48 AM Apr 09, 2024 IST
ਗੁਰਦੁਆਰੇ ਖੀਰ ਚੜ੍ਹਾਉਣ ਜਾਂਦੇ ਪਿਓ ਪੁੱਤ ਦੀ ਹਾਦਸੇ ’ਚ ਮੌਤ
Advertisement

ਪੱਤਰ ਪ੍ਰੇਰਕ
ਜ਼ੀਰਾ/ਫ਼ਤਹਿਗੜ੍ਹ ਪੰਜਤੂਰ, 8 ਅਪਰੈਲ
ਕਸਬਾ ਮੱਖੂ ਦੇ ਨਜ਼ਦੀਕ ਪਿੰਡ ਪੀਰ ਮੁਹੰਮਦ ਲਾਗੇ ਮੋਗਾ-ਅੰਮ੍ਰਿਤਸਰ ਮੁੱਖ ਸੜਕ ’ਤੇ ਅੱਜ ਸਵੇਰੇ ਕਿਸੇ ਵਾਹਨ ਨੂੰ ਓਵਰਟੇਕ ਕਰਦੀ ਹੌਂਡਾ ਸਿਟੀ ਕਾਰ (ਪੀਬੀ02ਸੀਜੇ 8377) ਨੇ ਮੋਟਰਸਾਈਕਲ ਸਵਾਰ ਪਿਉ ਪੁੱਤਰ ਨੂੰ ਦਰੜ ਦਿੱਤਾ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਹੌਂਡਾ ਸਿਟੀ ਕਾਰ ਪਿੰਡ ਪੀਰ ਮੁਹੰਮਦ ਪਾਸ ਪੁੱਜੀ ਤਾਂ ਇਕ ਵਾਹਨ ਨੂੰ ਓਵਰਟੇਕ ਕਰਦੀ ਹੋਈ ਮੋਗੇ ਵਾਲੇ ਪਾਸਿਓਂ ਆ ਰਹੇ ਮੋਟਰਸਾਈਕਲ ਉਪਰ ਜਾ ਚੜ੍ਹੀ। ਇਸ ਕਾਰਨ ਮੋਟਰਸਾਈਕਲ ਸਵਾਰ ਪਿਓ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰ ਛਿੰਦਰ ਸਿੰਘ ਵਾਸੀ ਪਿੰਡ ਬੂਲੇ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ (37) ਪੁੱਤਰ ਮਹਿੰਦਰ ਸਿੰਘ ਅਤੇ ਉਸ ਦਾ ਪੁੱਤਰ ਗੁਰਵਿੰਦਰ ਸਿੰਘ (18) ਵਾਸੀ ਪਿੰਡ ਬੂਲੇ ਆਪਣੇ ਮੋਟਰਸਾਈਕਲ ’ਤੇ ਖੀਰ ਚੜ੍ਹਾਉਣ ਲਈ ਗੁਰਦੁਆਰਾ ਭੱਠ ਸਾਹਿਬ, ਪੱਟੀ ਜਾ ਰਹੇ ਸਨ।

Advertisement

Advertisement
Author Image

joginder kumar

View all posts

Advertisement
Advertisement
×