For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਪਿਓ ਅਤੇ ਧੀ ਹਲਾਕ; ਮਾਂ ਗੰਭੀਰ ਜ਼ਖ਼ਮੀ

08:04 AM May 13, 2024 IST
ਸੜਕ ਹਾਦਸੇ ਵਿੱਚ ਪਿਓ ਅਤੇ ਧੀ ਹਲਾਕ  ਮਾਂ ਗੰਭੀਰ ਜ਼ਖ਼ਮੀ
ਹਾਦਸਾਗ੍ਰਸਤ ਮੋਟਰਸਾਈਕਲ ਅਤੇ (ਇਨਸੈੱਟ) ਵਿਜੈ ਕੁਮਾਰ ਤੇ ਵੈਸ਼ਾਲੀ ਦੀਆਂ ਪੁਰਾਣੀਆਂ ਤਸਵੀਰਾਂ। -ਫੋਟੋਆਂ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 12 ਮਈ
ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਸਥਿਤ ਰੇਲਵੇ ਫਲਾਈਓਵਰ ਨੇੜੇ ਇਕ ਟਰੱਕ ਦੀ ਲਪੇਟ ਵਿੱਚ ਆ ਕੇ ਪਿਓ ਅਤੇ ਧੀ ਦੀ ਮੌਤ ਹੋ ਗਈ ਜਦਕਿ ਹਾਦਸੇ ਵਿੱਚ ਮ੍ਰਿਤਕ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਜੈ ਕੁਮਾਰ (48) ਵਾਸੀ ਲਾਲੜੂ ਅਤੇ ਉਸ ਦੀ ਧੀ ਵੈਸ਼ਾਲੀ (26) ਹੋਈ ਹੈ। ਵਿਜੈ ਦੀ ਪਤਨੀ ਮਮਤਾ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਜੈ ਕੁਮਾਰ ਅੱਜ ਆਪਣੀ ਪਤਨੀ ਮਮਤਾ ਤੇ ਧੀ ਵੈਸ਼ਾਲੀ ਨਾਲ ਨਾਢਾ ਸਾਹਿਬ ਮੱਥਾ ਟੇਕਣ ਗਿਆ ਸੀ। ਇਸ ਦੌਰਾਨ ਜਦੋਂ ਉਹ ਮੁਬਾਰਕਪੁਰ ਸੜਕ ਤੋਂ ਡੀਏਵੀ ਸਕੂਲ ਵਾਲੇ ਪਾਸਿਓਂ ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਚੜ੍ਹਨ ਲੱਗਿਆ ਤਾਂ ਮੋਟਰਸਾਈਕਲ ਅੰਬਾਲਾ ਵੱਲ ਜਾ ਰਹੇ ਇਕ ਟਰੱਕ ਦੀ ਲਪੇਟ ’ਚ ਆ ਗਿਆ। ਟਰੱਕ ਦੇ ਟਾਇਰਾਂ ਥੱਲੇ ਆਉਣ ਕਾਰਨ ਵਿਜੈ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਵਿੱਚ ਉਸ ਦੀ ਪਤਨੀ ਮਮਤਾ ਅਤੇ ਧੀ ਵੈਸ਼ਾਲੀ ਵੀ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀਜੀਆਈ ਦੇ ਡਾਕਟਰਾਂ ਨੇ ਵੈਸ਼ਾਲੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਮਮਤਾ ਜ਼ੇਰੇ ਇਲਾਜ ਹੈ। ਵਿਜੈ ਇੰਡਸ ਹਸਪਤਾਲ ਵਿੱਚ ਇਲੈਕਟ੍ਰੀਸ਼ਨ ਵਜੋਂ ਕੰਮ ਕਰਦਾ ਸੀ। ਪੁਲੀਸ ਨੇ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement