For the best experience, open
https://m.punjabitribuneonline.com
on your mobile browser.
Advertisement

ਫ਼ਤਿਹਪੁਰ ਰਜਵਾਹਾ ਪੱਕਾ ਕਰਨ ਲਈ ਪ੍ਰਾਜੈਕਟ ਪਾਸ

07:22 AM Jul 03, 2023 IST
ਫ਼ਤਿਹਪੁਰ ਰਜਵਾਹਾ ਪੱਕਾ ਕਰਨ ਲਈ ਪ੍ਰਾਜੈਕਟ ਪਾਸ
ਮਾਨਸਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੁਲਾਈ
ਪੰਜਾਬ ਸਰਕਾਰ ਵੱਲੋਂ ਟੇਲਾਂ ’ਤੇ ਪੈਂਦੇ ਪਿੰਡਾਂ ਨੂੰ ਪਾਣੀ ਦੇਣ ਲਈ ਨਹਿਰਾਂ ਪੱਕੀਆਂ ਕਰਨ ਦਾ ਜੋ ਸਿਲਸਿਲਾ ਆਰੰਭ ਕੀਤਾ ਹੈ, ਉਸ ਤਹਿਤ ਭਾਖੜਾ ਨਹਿਰ ’ਚੋਂ ਨਿਕਲਦੇ ਫ਼ਤਿਹਪੁਰ ਰਜਵਾਹੇ ਨੂੰ ਪੱਕਾ ਕਰਨ ਦਾ ਪ੍ਰਾਜੈਕਟ ਪਾਸ ਹੋ ਗਿਆ। ਇਸ ਲਈ 546.67 ਲੱਖ ਰੁਪਏ ਮਨਜ਼ੂਰ ਹੋਏ ਹਨ। ਇਸ ਰਜਬਾਹੇ ਦੇ ਪੱਕਾ ਹੋਣ ਨਾਲ ਮਾਨਸਾ ਜ਼ਿਲ੍ਹੇ ਦੇ ਸੱਤ ਪਿੰਡਾਂ ਮਾਖੇਵਾਲਾ, ਘੁਰਕਣੀ, ਦਾਨੇਵਾਲਾ, ਚਹਿਲਾਂਵਾਲੀ, ਲਾਲਿਆਂਵਾਲੀ, ਸਾਹਨੇਵਾਲੀ ਅਤੇ ਝੁਨੀਰ ਦੇ ਖੇਤਾਂ ਦੀ ਨਹਿਰੀ ਪਾਣੀ ਨਾਲ ਸਿੰਜਾਈ ਹੋ ਸਕੇਗੀ। ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੂਆ ਫ਼ਤਿਹਪੁਰ ਹੈੱਡ ਤੋਂ ਭਾਖੜਾ ਨਹਿਰ ’ਚੋਂ ਨਿਕਲਦਾ ਹੈ, ਇਸ ਨੂੰ ਟੇਲ ਤੱਕ ਨਵਾਂ ਬਣਾਉਣ ਦੀ ਪ੍ਰਵਾਨਗੀ ਮਿਲੀ ਗਈ ਹੈ। ਉਨ੍ਹਾਂ ਕਿਹਾ ਕਿ ਸੂਆ ਨਵਾਂ ਬਣਨ ਨਾਲ ਸੱਤ ਪਿੰਡਾਂ ਦੀ ਸੈਂਕੜੇ ਏਕੜ ਰਕਬੇ ਨੂੰ ਪੂਰਾ ਨਹਿਰੀ ਪਾਣੀ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸੂਏ ਨੂੰ ਪੱਕਾ ਕਰਨ ਲਈ ਪਿਛਲੇ 20 ਸਾਲਾਂ ਤੋਂ ਲੋਕ ਮੰਗ ਕਰਦੇ ਆ ਰਹੇ ਸਨ, ਪਰ ਹੁਣ ਭਗਵੰਤ ਮਾਨ ਦੀ ਸਰਕਾਰ ਵੱਲੋਂ ਖੇਤਾਂ ਦੀ ਪਿਆਸ ਬੁਝਾਉਣ ਤਹਿਤ ਇਸ ਕਾਰਜ ਨੂੰ ਪੂਰਾ ਕੀਤਾ ਗਿਆ ਹੈ।
ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਖੇਤੀ ਦੀ ਪੈਦਾਵਾਰ ਵਧਾਉਣ ਵਾਸਤੇ ਨਵੀਂਆਂ ਖੋਜਾਂ ਲਈ ਹੋਰ ਫੰਡ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨਹਿਰੀ ਪਾਣੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਆਰਗੈਨਿਕ ਖੇਤੀ ਦੇ ਨਾਲ-ਨਾਲ ਬਾਗਵਾਨੀ, ਡੇਅਰੀ ਵਿਕਾਸ, ਸਬਜ਼ੀਆਂ ਲਗਾਉਣ ਦੇ ਕੰਮ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਰਹਿੰਦੇ ਪੱਕੇ ਖਾਲਾਂ ਨੂੰ ਮਜ਼ਬੂਤ ਕਰੇਗੀ, ਜਦੋਂ ਕਿ ਖੇਤੀ ਵਿਭਿੰਨਤਾ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਬਾਇਓ ਟੈਕਨਾਲੋਜੀ ਵਰਗੇ ਗੈਰ-ਵਰਾਇਤੀ ਉਤਪਦਾਨ ਤਰੀਕਿਆਂ ਨਾਲ ਕਿਸਾਨਾਂ ਦੀ ਆਰਥਿਕਤਾ ਵਿੱਚ ਇਨਕਲਾਬੀ ਬੇਹਤਰੀ ਲਿਆਂਦੀ ਜਾਵੇਗੀ।

Advertisement

Advertisement
Tags :
Author Image

sukhwinder singh

View all posts

Advertisement
Advertisement
×