For the best experience, open
https://m.punjabitribuneonline.com
on your mobile browser.
Advertisement

ਕਬੱਡੀ ’ਚ ਫਤਹਿਗੜ੍ਹ ਸਾਹਿਬ ਦੀ ਟੀਮ ਅੱਵਲ

10:54 AM Nov 23, 2024 IST
ਕਬੱਡੀ ’ਚ ਫਤਹਿਗੜ੍ਹ ਸਾਹਿਬ ਦੀ ਟੀਮ ਅੱਵਲ
ਸ਼ਹੀਦ ਬਚਨ ਸਿੰਘ ਸਟੇਡੀਅਮ ਦਿੜ੍ਹਬਾ ਵਿੱਚ ਖਿਡਾਰੀਆਂ ਨਾਲ ਤਪਿੰਦਰ ਸਿੰਘ ਸੋਹੀ ਤੇ ਹੋਰ।
Advertisement

ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 22 ਨਵੰਬਰ
‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਨੈਸ਼ਨਲ ਸਟਾਈਲ ਕਬੱਡੀ, ਵੇਟ ਲਿਫਟਿੰਗ, ਰੋਲਰ ਸਕੇਟਿੰਗ ਅਤੇ ਵੁਸ਼ੂ ਮੁਕਾਬਲੇ ਜਾਰੀ ਹਨ। ਸ਼ਹੀਦ ਬਚਨ ਸਿੰਘ ਸਟੇਡੀਅਮ, ਦਿੜ੍ਹਬਾ ਵਿੱਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਇਲ ਅੰਡਰ-14 (ਲੜਕੇ) ਦੇ ਫਾਈਨਲ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਪਹਿਲਾ, ਬਠਿੰਡਾ ਦੀ ਟੀਮ ਨੇ ਦੂਸਰਾ, ਸੰਗਰੂਰ ਅਤੇ ਪਠਾਨਕੋਟ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੇ) ਦੇ ਮੁਕਾਬਲਿਆਂ ਵਿੱਚ ਪਠਾਨਕੋਟ ਦੀ ਟੀਮ ਨੇ ਪਹਿਲਾ, ਸੰਗਰੂਰ ਦੀ ਟੀਮ ਨੇ ਦੂਸਰਾ, ਰੋਪੜ ਅਤੇ ਤਰਨਤਾਰਨ ਦੀ ਟੀਮ ਨੇ ਕ੍ਰਮਵਾਰ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-21 (ਲੜਕੇ) ਦੇ ਮੁਕਾਬਲਿਆਂ ਵਿੱਚ ਰੋਪੜ ਦੀ ਟੀਮ ਨੇ ਪਹਿਲਾ, ਫਤਿਹਗੜ੍ਹ ਸਾਹਿਬ ਦੀ ਟੀਮ ਨੇ ਦੂਸਰਾ, ਤਰਨਤਾਰਨ ਅਤੇ ਸੰਗਰੂਰ ਦੀਆਂ ਟੀਮਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵੇਟ ਲਿਫਟਿੰਗ ਅੰਡਰ-21 (ਲੜਕੇ) ਭਾਰ ਵਰਗ 81 ਕਿਲੋ ਵਿੱਚ ਕਰਨਪ੍ਰੀਤ ਸਿੰਘ (ਅੰਮ੍ਰਿਤਸਰ ਸਾਹਿਬ), ਜੋਬਨਪ੍ਰੀਤ (ਬਰਨਾਲਾ) ਅਤੇ ਮਨੋਜ ਸਿੰਘ (ਗੁਰਦਾਸਪੁਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 89 ਕਿਲੋ ਵਿੱਚ ਨੋਬਲ ਸਿੰਘ (ਅੰਮ੍ਰਿਤਸਰਸ ਸਾਹਿਬ), ਵਰੁਣ (ਪਟਿਆਲਾ), ਬੰਟੀ ਸਿੰਘ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 96 ਕਿਲੋ ਵਿੱਚ ਵਿਸ਼ਵਜੀਤ ਸਿੰਘ (ਸੰਗਰੂਰ), ਅੰਸ਼ (ਪਟਿਆਲਾ), ਅਭਿਸ਼ੇਕ ਕੁਮਾਰ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 102 ਕਿਲੋ ਭਾਰ ਵਰਗ ਵਿੱਚ ਸਾਹਿਬ ਸਿੰਘ (ਅੰਮ੍ਰਿਤਸਰ ਸਾਹਿਬ), ਕਰਨ ਕੁਮਾਰ (ਜਲੰਧਰ), ਸਾਗਰਦੀਪ ਸਿੰਘ (ਰੂਪਨਗਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ- 21-30 (ਲੜਕੇ) ਭਾਰ ਵਰਗ 55 ਕਿਲੋ ਵਿੱਚ ਧਰਮਪ੍ਰੀਤ ਸਿੰਘ (ਪਟਿਆਲਾ), ਧਰਮਰਾਜ (ਜਲੰਧਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ ਅੰਡਰ 67 ਕਿਲੋ ਵਿੱਚ ਸਾਗਰ ਮਾਡਾਰ (ਜਲੰਧਰ), ਪੰਚਮ ਜੌਰਜ (ਐੱਸਏਐੱਸ ਨਗਰ), ਵਕੀਲ ਚੰਦ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰਾ ਵਰਗ ਅੰਡਰ-73 ਕਿਲੋ ਵਿੱਚ ਆਦਿੱਤਿਆ (ਅੰਮ੍ਰਿਤਸਰ), ਲਵਦੀਪ ਸਿੰਘ (ਲੁਧਿਆਣਾ), ਲਖਵੀਰ ਸਿੰਘ (ਪਟਿਆਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।

Advertisement

ਹੈਂਡਬਾਲ: ਅਕਬਰਪੁਰ ਦੇ ਵਿਦਿਆਰਥੀਆਂ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਦੇਵੀਗੜ੍ਹ (ਪੱਤਰ ਪ੍ਰੇਰਕ): ਟੈਗੋਰ ਇੰਟਰਨੈਸ਼ਲ ਸਕੂਲ ਅਕਬਰਪੁਰ ਨੇੜੇ ਦੇਵੀਗੜ੍ਹ ਦੇ ਵਿਦਿਆਰਥੀਆਂ ਨੇ ਰੋਪੜ ਵਿੱਚ ਹੋ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸਕੂਲ ਦਾ ਨਾਮ ਰੌਸ਼ਨ ਕਰਦਿਆਂ ਅੰਡਰ-14 ਲੜਕਿਆਂ ਦੀ ਟੀਮ ਨੇ ਰਾਜ ਪੱਧਰੀ ਹੈਂਡਬਾਲ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ। ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਚੇਅਰਮੈਨ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕੋਚ ਲਤੀਫ਼ ਮੁਹੰਮਦ, ਕੋਚ ਕ੍ਰਿਸ਼ਨ ਲਾਲ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਸਖਤ ਮਿਹਨਤ ਕਰਕੇ ਰਾਜ ਪੱਧਰੀ ਅਤੇ ਕੌਮਾਂਤਰੀ ਪੱਧਰ ’ਤੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਆ।

Advertisement

ਭਵਾਨੀਗੜ੍ਹ ਵਿੱਚ ‘ਖੇਡੋ ਪੰਜਾਬ’ ਮੁਕਾਬਲੇ ਕਰਵਾਏ

ਭਵਾਨੀਗੜ੍ਹ (ਪੱਤਰ ਪ੍ਰੇਰਕ): ਡਾਇਰੈਕਟੋਰੇਟ ਆਫ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇੱਥੇ ਮਾਸਟਰ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਵਾਨੀਗੜ੍ਹ ਵਿੱਚ ਦੋ ਰੋਜ਼ਾ ਖੇਡ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਅਥਲੈਟਿਕਸ ਮੁਕਾਬਲੇ, 100 ਮੀਟਰ, 200 ਮੀਟਰ ਦੌੜ, ਉੱਚੀ ਛਾਲ, ਲੰਬੀ ਛਾਲ ਅਤੇ ਨਿੰਬੂ ਚਮਚਾ ਦੌੜ ਕਰਵਾਈ ਗਈ। ਇਸ ਤੋਂ ਇਲਾਵਾ ਪੰਜਾਬ ਦੇ ਪੇਂਡੂ ਵਿਰਸੇ ਨਾਲ ਜੁੜੇ ਰੱਸਾਕਸ਼ੀ ਮੁਕਾਬਲੇ ਵੀ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਸੇਵਾਮੁਕਤ ਪ੍ਰਿੰਸੀਪਲ ਦਰਗੇਸ਼ ਕੁਮਾਰੀ ਅਤੇ ਚੇਅਰਮੈਨ ਐੱਸਐੱਮਸੀ ਪਰਮਜੀਤ ਕੌਰ ਨੇ ਇਨਾਮ ਵੰਡੇ।

Advertisement
Author Image

sukhwinder singh

View all posts

Advertisement