For the best experience, open
https://m.punjabitribuneonline.com
on your mobile browser.
Advertisement

ਫ਼ਤਹਿਗੜ੍ਹ ਪੰਜਤੂਰ: ਨੌਜਵਾਨ ਦੀ ਮੌਤ ਦਾ ਮਾਮਲਾ ਭਖ਼ਿਆ

10:41 AM Jun 26, 2024 IST
ਫ਼ਤਹਿਗੜ੍ਹ ਪੰਜਤੂਰ  ਨੌਜਵਾਨ ਦੀ ਮੌਤ ਦਾ ਮਾਮਲਾ ਭਖ਼ਿਆ
ਮ੍ਰਿਤਕ ਵਿਜੈ ਕੁਮਾਰ ਦੇ ਪਰਿਵਾਰਕ ਮੈਂਬਰ ਥਾਣਾ ਫਤਿਹਗੜ੍ਹ ਪੰਜਤੂਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ।
Advertisement

ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ 25 ਜੂਨ
ਇਥੋਂ ਦੇ ਇੱਕ ਨੌਜਵਾਨ ਦੀ ਅੱਜ ਦੁਪਹਿਰ ਵੇਲੇ ਨਜ਼ਦੀਕੀ ਪਿੰਡ ਖੰਨਾ ਵਿੱਚ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨੌਜਵਾਨ ਵਿਜੈ ਕੁਮਾਰ ਪੁੱਤਰ ਬਲਕਾਰ ਸਿੰਘ ਵੱਜੋਂ ਹੋਈ ਹੈ। ਨੌਜਵਾਨ ਆਪਣੇ ਇੱਕ ਸਾਥੀ ਨਾਲ ਅੱਜ ਦੁਪਹਿਰ ਵੇਲੇ ਪਿੰਡ ਖੰਨਾ ਵਿੱਚ ਗਿਆ ਸੀ, ਜਿੱਥੇ ਥਾਣਾ ਮੱਖੂ ਦੇ ਘੇਰੇ ਹੇਠ ਆਉਂਦੀ ਪੁਲੀਸ ਚੌਕੀ ਜੋਗੇ ਵਾਲਾ ਦੇ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸੇ ਝੜਪ ਨੂੰ ਨੌਜਵਾਨ ਦੀ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਨੌਜਵਾਨ ਦੀ ਮੌਤ ਮਗਰੋਂ ਭੜਕੇ ਪਰਿਵਾਰ ਅਤੇ ਇਥੋਂ ਦੀ ਹਰੀਜਨ ਬਸਤੀ ਦੇ ਲੋਕਾਂ ਨੇ ਵਿਜੈ ਕੁਮਾਰ ਦੀ ਲਾਸ਼ ਨੂੰ ਥਾਣਾ ਫਤਿਹਗੜ੍ਹ ਪਸਤੂਰ ਦੇ ਅੰਦਰ ਰੱਖ ਕੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ, ਜੋ ਖਬਰ ਲਿਖੇ ਜਾਣ ਤੱਕ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉਪ ਮੰਡਲ ਪੁਲੀਸ ਧਰਮਕੋਟ ਦੇ ਅਧਿਕਾਰੀ ਅਮਰਜੀਤ ਸਿੰਘ ਅਤੇ ਉਪ ਮੰਡਲ ਜ਼ੀਰਾ ਦੇ ਪੁਲੀਸ ਅਧਿਕਾਰੀ ਗੁਰਦੀਪ ਸਿੰਘ ਥਾਣਾ ਫਤਿਹਗੜ੍ਹ ਪਸਤੂਰ ਵਿੱਚ ਪੁੱਜੇ ਹੋਏ ਹਨ ਅਤੇ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਹਨ ਪਰ ਪਰਿਵਾਰ ਅਤੇ ਹਜ਼ੂਮ ਜੋਗੇਵਾਲਾ ਪੁਲੀਸ ਚੌਕੀ ਦੇ ਮੁਲਾਜ਼ਮਾਂ ਪ੍ਰਤਾਪ ਸਿੰਘ ਅਤੇ ਉਸਦੇ ਸਾਥੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਲਈ ਬੇਜਿੱਦ ਹਨ। ਮ੍ਰਿਤਕ ਦੇ ਭਰਾ ਮਨਜਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਭਰਾ ਦੀ ਮੌਤ ਪੁਲੀਸ ਮੁਲਾਜ਼ਮਾ ਵੱਲੋਂ ਕੀਤੀ ਕੁੱਟਮਾਰ ਸਦਕਾ ਹੀ ਹੋਈ ਹੈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਗੁਰਤੇਜ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਸਲਝਾਉਣ ਲਈ ਅਧਿਕਾਰੀਆਂ ਵੱਲੋਂ ਯਤਨ ਜਾਰੀ ਹਨ ਲੇਕਿਨ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×