For the best experience, open
https://m.punjabitribuneonline.com
on your mobile browser.
Advertisement

ਥਾਣਾ ਮਟੌਰ ਦੇ ਐੱਸਐੱਚਓ ਗੱਬਰ ਸਿੰਘ ’ਤੇ ਜਾਨਲੇਵਾ ਹਮਲਾ

09:16 AM Apr 14, 2024 IST
ਥਾਣਾ ਮਟੌਰ ਦੇ ਐੱਸਐੱਚਓ ਗੱਬਰ ਸਿੰਘ ’ਤੇ ਜਾਨਲੇਵਾ ਹਮਲਾ
ਸਕਾਰਪੀਓ ਗੱਡੀ ਦੇ ਸ਼ੀਸ਼ੇ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਤੇ (ਇਨਸੈੱਟ) ਐੱਸਐੱਚਓ ਦੀ ਤਸਵੀਰ।
Advertisement

ਜਗਮੋਹਨ ਸਿੰਘ/ਮਿਹਰ ਸਿੰਘ
ਰੂਪਨਗਰ/ਕੁਰਾਲੀ, 13 ਅਪਰੈਲ
ਐੱਸ.ਏ.ਐੱਸ. ਨਗਰ (ਮੁਹਾਲੀ) ਜ਼ਿਲ੍ਹੇ ਦੇ ਥਾਣਾ ਮਟੌਰ ਥਾਣੇ ਦੇ ਐੱਸਐੱਚਓ ਗੱਬਰ ਸਿੰਘ ’ਤੇ ਲੰਘੀ ਰਾਤ ਰੂਪਨਗਰ ਜ਼ਿਲ੍ਹੇ ਦੇ ਥਾਣਾ ਸਿੰਘ ਭਗਵੰਤਪੁਰ ਅਧੀਨ ਪੈਂਦੇ ਧਿਆਨਪੁਰਾ ਫਲਾਈਓਵਰ ’ਤੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ। ਬੁਲੇਟ ਪਰੂਫ ਗੱਡੀ ਹੋਣ ਕਾਰਨ ਇਸ ਹਮਲੇ ’ਚ ਇੰਸਪੈਕਟਰ ਦਾ ਬਚਾਅ ਹੋ ਗਿਆ। ਇਹ ਹਮਲਾ ਰਾਤ ਕਰੀਬ 11 ਵਜੇ ਉਸ ਸਮੇਂ ਹੋਇਆ ਜਦੋਂ ਮੁਹਾਲੀ ਦੇ ਥਾਣਾ ਮਟੌਰ ਵਿੱਚ ਐੱਸਐੱਚਓ ਵਜੋਂ ਤਾਇਨਾਤ ਇੰਸਪੈਕਟਰ ਗੱਬਰ ਸਿੰਘ ਮੁਹਾਲੀ ਤੋਂ ਰੂਪਨਗਰ ਵੱਲ ਜਾ ਰਹੇ ਸਨ। ਐੱਸਐੱਚਓ ਅਨੁਸਾਰ ਜਿਵੇਂ ਹੀ ਉਨ੍ਹਾਂ ਦੀ ਸਕਾਰਪੀਓ ਗੱਡੀ ਕੁਰਾਲੀ ਬਾਈਪਾਸ ’ਤੇ ਮੋਰਿੰਡਾ ਨੂੰ ਜਾਣ ਵਾਲੇ ਕੱਟ ਨੇੜੇ ਪੁੱਜ ਕੇ ਕੁਰਾਲੀ-ਮੋਰਿੰਡਾ ਸੜਕ ’ਤੇ ਬਣੇ ਫਲਾਈਓਵਰ ’ਤੇ ਚੜ੍ਹਨ ਲੱਗੀ ਤਾਂ ਉਨ੍ਹਾਂ ਦੀ ਗੱਡੀ ’ਤੇ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੀ ਬੁਲੇਟ ਪਰੂਫ਼ ਸਕਾਰਪੀਓ ਦਾ ਸ਼ੀਸ਼ਾ ਤਾਂ ਤਿੜਕ ਗਿਆ ਪਰ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਵੀ ਉਨ੍ਹਾਂ ਦਾ ਬਚਾਅ ਹੋਇਆ ਅਤੇ ਜਦੋਂ ਤੱਕ ਉਹ ਸੰਭਲ ਕੇ ਪਿੱਛੇ ਦੇਖਦੇ ਉਦੋਂ ਤੱਕ ਹਮਲਾਵਰ ਗਾਇਬ ਹੋ ਚੁੱਕੇ ਸਨ। ਗੱਬਰ ਸਿੰਘ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਜਿਨ੍ਹਾਂ ਸਬੰਧੀ ਪਹਿਲਾਂ ਵੀ ਕੇਸ ਦਰਜ ਹੈ। ਥਾਣਾ ਸਿੰਘ ਭਗਵੰਤਪੁਰਾ ਪੁਲੀਸ ਨੇ ਧਾਰਾ 307 ਤਹਿਤ ਇਰਾਦਾ ਕਤਲ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×