For the best experience, open
https://m.punjabitribuneonline.com
on your mobile browser.
Advertisement

ਰਿਆਤ ਬਾਹਰਾ ਕਾਲਜ ਵੱਲੋਂ ‘ਫੈਸ਼ਨਿਸਟਾ-2024’ ਸ਼ੋਅ

08:59 AM Apr 09, 2024 IST
ਰਿਆਤ ਬਾਹਰਾ ਕਾਲਜ ਵੱਲੋਂ ‘ਫੈਸ਼ਨਿਸਟਾ 2024’ ਸ਼ੋਅ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 8 ਅਪਰੈਲ
ਰਿਆਤ ਬਾਹਰਾ ਮੈਨੇਜਮੈਂਟ ਕਾਲਜ ਦੇ ਫ਼ੈਸ਼ਨ ਡਿਜ਼ਾਈਨ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ‘ਫੈਸ਼ਨਿਸਟਾ-2024’ ਫੈਸ਼ਨ ਸ਼ੋਅ ਕਰਵਾਇਆ ਗਿਆ। ਵਿਭਾਗ ਦੇ ਇੰਚਾਰਜ ਪ੍ਰੋ. ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਫ਼ੈਸ਼ਨ ਸ਼ੋਅ ਨੂੰ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਨੂੰ ਫ਼ੈਸ਼ਨ ਇੰਡਸਟਰੀ ਦੀਆਂ ਪੇਚਦਗੀਆਂ ਤੋਂ ਜਾਣੂ ਕਰਵਾਉਣਾ ਹੈ। ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ‘ਫ਼ੈਸ਼ਨਿਸਟਾ-2024’ ਨੇ ਉੱਭਰਦੇ ਡਿਜ਼ਾਈਨਰਾਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਪ੍ਰੋ. ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਫ਼ੈਸ਼ਨ ਸ਼ੋਅ ਦੇ 15 ਰਾਊਂਡ ਸਨ ਜਿਸ ਵਿਚ 26 ਡਿਜ਼ਾਈਨਰਾਂ ਨੇ ਭਾਗ ਲਿਆ। ਇਨ੍ਹਾਂ ਡਿਜ਼ਾਈਨਰਾਂ ਵੱਲੋਂ ਵੱਖ-ਵੱਖ ਪਹਿਰਾਵੇ ਤਿਆਰ ਕੀਤੇ ਗਏ ਸਨ। ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਵੀ.ਕੇ ਬੰਗਾ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ। ਸਟੇਜ ਦਾ ਸੰਚਾਲਨ ਪ੍ਰੋ. ਭਾਵਨਾ ਓਹਰੀ ਨੇ ਕੀਤਾ। ਇਸ ਮੌਕੇ ਸੁਭਾਸ਼ ਨਾਕਰਾ, ਵਿਸ਼ਾਲ ਨਾਕਰਾ, ਸਰੋਜ ਨਾਕਰਾ, ਅਮਨ, ਅਰਵਿੰਦਰ ਅਗਰਵਾਲ, ਸਮਾਰ ਓਬਰਾਏ, ਪ੍ਰੋ. ਤੇਜਸਵੀ ਚੌਧਰੀ, ਗੌਰਵੀ ਸ਼ਰਮਾ, ਸਿਮਰਨ, ਪਲਵਿੰਦਰ ਕੌਰ ਤੇ ਸ਼ਰਨਪ੍ਰੀਤ ਸਿੰਘ ਆਦਿ ਮੌਜੂਦ ਸਨ।

Advertisement

Advertisement
Author Image

Advertisement
Advertisement
×