For the best experience, open
https://m.punjabitribuneonline.com
on your mobile browser.
Advertisement

ਫੈਸ਼ਨ ਸ਼ੋਅ: ਕਿਰਨਦੀਪ ਨੇ ਜਿੱਤਿਆ ਬੈਸਟ ਡਿਜ਼ਾਈਨਰ ਦਾ ਖਿਤਾਬ

08:08 AM Mar 15, 2024 IST
ਫੈਸ਼ਨ ਸ਼ੋਅ  ਕਿਰਨਦੀਪ ਨੇ ਜਿੱਤਿਆ ਬੈਸਟ ਡਿਜ਼ਾਈਨਰ ਦਾ ਖਿਤਾਬ
ਖਾਲਸਾ ਕਾਲਜ ਵਿੱਚ ਕਰਵਾਏ ਫੈਸ਼ਨ ਸ਼ੋਅ ਵਿੱਚ ਹਿੱਸਾ ਲੈਂਦੀਆਂ ਮੁਟਿਆਰਾਂ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਮਾਰਚ
ਖਾਲਸਾ ਕਾਲਜ ਫਾਰ ਵਿਮੈਨ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ‘ਗਲਾਮ ਗਰਲਜ਼-2024’ ਨਾਂ ਹੇਠ ਫੈਸ਼ਨ ਸ਼ੋਅ ਕਰਵਾਇਆ ਗਿਆ। ਦਸ ਰਾਊਂਡ ਦੇ ਇਸ ਫੈਸ਼ਨ ਸ਼ੋਅ ਵਿੱਚ ਵਿਦਿਆਰਥਣਾਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਇਹ ਸਾਰੇ ਰਾਊਂਡ ਬ੍ਰਾਈਬ, ਸੁਪਰਨੋਵਾ, ਕਲਚਰ ਫਿਊਜ਼ਨ, ਜੰਗਲ ਥੀਮ, ਡੇਅ-ਐਂਡ-ਨਾਈਟ, ਇੰਡੋ-ਵੈਸਟਰਨ ਆਦਿ ਨਾਵਾਂ ’ਤੇ ਅਧਾਰਿਤ ਸਨ। ਫਜ਼ਿਕਸ ਵਿਭਾਗ ਦੀ ਮੁਖੀ ਸੰਗੀਤਾ, ਰਾਜਨੀਤੀ ਸ਼ਾਸ਼ਤਰ ਵਿਭਾਗ ਦੀ ਮੁਖੀ ਸਰਵਜੀਤ ਕੌਰ ਅਤੇ ਅੰਗਰੇਜ਼ੀ ਵਿਭਾਗ ਦੀ ਮੁਖੀ ਸਬੀਨਾ ਭੱਲਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਫੈਸ਼ਨ ਸ਼ੋਅ ਵਿੱਚੋਂ ਕਿਰਨਦੀਪ ਕੌਰ ਨੂੰ ਬੈਸਟ ਡਿਜ਼ਾਇਨਰ ਐਲਾਨਿਆ ਗਿਆ। ਸੋਨਾਲੀ ਪਹਿਲੀ ਰਨਰਅੱਪ ਮਨਪ੍ਰੀਤ ਕੌਰ ਦੂਜੀ ਰਨਰਅੱਪ ਚੁਣੀ ਗਈ। ਵਧੀਆ ਮੇਕਅਪ ਦਾ ਖਿਤਾਬ ਗੁਰਲੀਨ ਨੇ ਅਤੇ ਵਧੀਆ ਹੇਅਰ ਸਟਾਇਲ ਦਾ ਖਿਤਾਬ ਸਲਵਿੰਦਰ ਨੇ ਜਿੱਤਿਆ। ਗਰਿਮਾ ਸੇਠ ਬੈਸਟ ਮਾਡਲ ਅਤੇ ਗੁਰਦੀਪ ਕੌਰ ਨੇ ਬੈਸਟ ਥੀਮ ਦਾ ਖਿਤਾਬ ਜਿੱਤਿਆ। ਕਾਲਜ ਪ੍ਰਿੰਸੀਪਲ ਡਾ. ਇਕਬਾਲ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

Advertisement

Advertisement
Author Image

joginder kumar

View all posts

Advertisement
Advertisement
×