ਫ਼ਾਰੂਕ ਅਬਦੁੱਲਾ ਵੱਲੋਂ ਇਜ਼ਰਾਈਲ ਤੇ ਲਿਬਨਾਨ ਵਿਚਾਲੇ ਗੋਲੀਬੰਦੀ ਸਮਝੌਤੇ ਦਾ ਸਵਾਗਤ
11:38 PM Nov 30, 2024 IST
ਸ੍ਰੀਨਗਰ, 30 ਨਵੰਬਰ
ਨੈਸ਼ਨਲ ਕਾਨਫਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਇਜ਼ਰਾਈਲ ਤੇ ਲਿਬਨਾਨ ਦਰਮਿਆਨ ਗੋਲੀਬੰਦੀ ਨੂੰ ਲੈ ਕੇ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਪੱਛਮੀ ਏਸ਼ੀਆ ਵਿਚ ਅਮਨ ਅਤੇ ਜ਼ਿੰਦਗੀਆਂ ਬਚਾਉਣ ਦੀ ਆਸ ਦਾ ਚਾਨਣ ਮੁਨਾਰਾ ਹੈ। ਇਜ਼ਰਾਈਲ ਤੇ ਲਿਬਨਾਨ ਵਿਚਾਲੇ ਤਲਖੀ ਘਟਾਉਣ ਲਈ ਕੀਤੇ ਯਤਨਾਂ ਨੂੰ ਜੀ ਆਇਆਂ ਆਖਦਿਆਂ ਅਬਦੁੱਲਾ ਨੇ ਆਲਮੀ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਅੱਗੇ ਹੋ ਕੇ ਲਿਬਨਾਨ ਵਿਚ ਮੁੜ ਉਸਾਰੀ ਤੇ ਰਾਹਤ ਕਾਰਜਾਂ ਵਿਚ ਦਖਲ ਦੇੇਵੇ। -ਪੀਟੀਆਈ
Advertisement
Advertisement