For the best experience, open
https://m.punjabitribuneonline.com
on your mobile browser.
Advertisement

ਫਰੰਦੀਪੁਰ ਦੀ ਟੀਮ ਨੇ ਜਿੱਤਿਆ ਮਾਂਗਾ ਸਰਾਏ ਦਾ ਕਬੱਡੀ ਕੱਪ

09:07 AM Aug 25, 2024 IST
ਫਰੰਦੀਪੁਰ ਦੀ ਟੀਮ ਨੇ ਜਿੱਤਿਆ ਮਾਂਗਾ ਸਰਾਏ ਦਾ ਕਬੱਡੀ ਕੱਪ
ਕਬੱਡੀ ਖਿਡਾਰੀ ਗੁਰਜੰਟ ਸਿੰਘ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਭਗਵੰਤਪਾਲ ਸਿੰਘ ਸੱਚਰ। ਫੋਟੋ: ਛਿੱਤ
Advertisement

ਪੱਤਰ ਪ੍ਰੇਰਕ
ਜੈਂਤੀਪੁਰ, 24 ਅਗਸਤ
ਪਿੰਡ ਮਾਂਗਾ ਸਰਾਏ ਵਿੱਚ ਬਾਬਾ ਗੁਰਬਚਨ ਸਿੰਘ ਡੰਡੇਵਾਲਿਆਂ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ ਮੁੱਖ ਪ੍ਰਬੰਧਕ ਨੰਬਰਦਾਰ ਪ੍ਰਭਪਾਲ ਸਿੰਘ ਤੇ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਨੰਬਰਦਾਰ ਪਰਿਵਾਰ ਅਤੇ ਪਿੰਡ ਦੀ ਸੰਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਕਬੱਡੀ ਕੱਪ ਦਾ ਫਾਈਨਲ ਮੈਚ ਕਬੱਡੀ ਕਲੱਬ ਫਰੰਦੀਪੁਰ ਅਤੇ ਕਬੱਡੀ ਕਲੱਬ ਘਰਿਆਲਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਬੜੇ ਫਸਵੇਂ ਮੁਕਾਬਲੇ ਵਿੱਚ 30 ਅੰਕਾਂ ਦੇ ਮੁਕਾਬਲੇ 35 ਅੰਕ ਲੈ ਕੇ ਫਰੰਦੀਪੁਰ ਦੀ ਟੀਮ ਨੇ ਘਰਿਆਲਾ ਦੀ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ। ਜੇਤੂ ਅਤੇ ਉੱਪ ਜੇਤੂ ਟੀਮ ਨੂੰ ਕ੍ਰਮਵਾਰ 75 ਹਜ਼ਾਰ ਅਤੇ 65 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਹੀ ਗਰੀਬ ਪਰਿਵਾਰ ਨਾਲ ਸਬੰਧਿਤ ਕਬੱਡੀ ਖਿਡਾਰੀ ਗੁਰਜੰਟ ਸਿੰਘ ਦਾ ਨੰਬਰਦਾਰ ਬਿਕਰਮਜੀਤ ਸਿੰਘ ਵੱਲੋਂ ਪਲਟੀਨਾ ਮੋਟਰਸਾਈਕਲ ਦੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਅਤੇ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਹਲਕਾ ਮਜੀਠਾ ਕਾਂਗਰਸ ਪਾਰਟੀ ਦੇ ਇੰਚਾਰਜ਼ ਭਗਵੰਤਪਾਲ ਸਿੰਘ ਸੱਚਰ, ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਨੰਬਰਦਾਰ ਪ੍ਰਭਪਾਲ ਸਿੰਘ, ਬਿਕਰਮਜੀਤ ਸਿੰਘ ਸਮੂਹ ਨੰਬਰਦਾਰ ਪਰਿਵਾਰ, ਸਰਪੰਚ ਸੁਖਦੇਵ ਸਿੰਘ ਤੇ ਹਰਪਾਲ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ।

Advertisement
Advertisement
Author Image

Advertisement
×