ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਵਿੱਚ ਮੱਕੀ ਘੱਟ ਭਾਅ ’ਤੇ ਵਿਕਣ ਕਾਰਨ ਕਿਸਾਨ ਪ੍ਰੇਸ਼ਾਨ

11:21 AM Jun 16, 2024 IST
ਮੋਗਾ ਅਨਾਜ ਮੰਡੀ ਵਿਚ ਮੱਕੀ ਸੁਕਾਉਂਦਾ ਹੋਇਆ ਇਕ ਕਿਸਾਨ।

ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਜੂਨ
ਸੂਬੇ ਦੀਆਂ ਮੰਡੀਆਂ ’ਚ ਘੱਟ ਭਾਅ ’ਤੇ ਮੱਕੀ ਵਿਕਣ ਨਾਲ ਕਿਸਾਨੀ ਨੂੰ ਵੱਡਾ ਰਗੜਾ ਝੱਲਣਾ ਪੈ ਰਿਹਾ ਹੈ। ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਪ੍ਰਾਈਵੇਟ ਵਪਾਰੀਆਂ ’ਤੇ ਹੀ ਨਿਰਭਰ ਹਨ। ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਕੁਦਰਤੀ ਸੋਮਿਆਂ ਵਿੱਚ ਆ ਰਹੇ ਨਿਘਾਰ ਕਾਰਨ ਸੂਬਾ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਮੱਕੀ ਨੂੰ ਭਵਿੱਖ ਦੀ ਫਸਲ ਵਜੋਂ ਦੇਖਿਆ ਜਾ ਰਿਹਾ ਹੈ ਪਰ ਮੰਡੀਕਰਨ ਦੀ ਸਮੱਸਿਆ ਕਾਰਨ ਕਿਸਾਨ ਪ੍ਰੇਸ਼ਾਨ ਹਨ।
ਸੂਬੇ ਦੀਆਂ ਮੰਡੀਆਂ ’ਚ ਘੱਟ ਭਾਅ ’ਤੇ ਮੱਕੀ ਵਿਕਣ ਨਾਲ ਕਿਸਾਨੀ ਨੂੰ ਵੱਡਾ ਰਗੜਾ ਝੱਲਣਾ ਪੈ ਰਿਹਾ ਹੈ। ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰਾਈਵੇਟ ਵਪਾਰੀਆਂ ’ਤੇ ਹੀ ਨਿਰਭਰ ਹਨ। ਮੱਕੀ ਦੀ ਫ਼ਸਲ ਵੇਚਣ ਲਈ ਵੀ ਕਿਸਾਨਾਂ ਨੂੰ ਮੰਡੀਆਂ ਵਿਚ ਖ਼ੁਆਰ ਹੋਣਾ ਪੈ ਰਿਹਾ ਹੈ।
ਇਥੇ ਅਨਾਜ ਮੰਡੀ ਵਿਚ ਕਿਸਾਨ ਬਲਵਿੰਦਰ ਸਿੰਘ ਪਿੰਡ ਰਾਮੂੰਵਾਲਾ ਨੇ ਦੱਸਿਆ ਕਿ ਉਹ ਕਣਕ ਦੀ ਰਵਾਇਤੀ ਫ਼ਸਲ ਨੂੰ ਛੱਡ ਕੇ ਕਰੀਬ 25 ਏਕੜ ਜ਼ਮੀਨ ਵਿਚ ਆਲੂ ਦੀ ਫ਼ਸਲ ਮਗਰੋਂ ਮੱਕੀ ਦੀ ਕਾਸ਼ਤ ਕਰਦਾ ਹੈ। ਮੱਕੀ ਦੀ ਕਟਾਈ ਬਾਅਦ ਝੋਨੇ ਦੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਪੰਜਾਬ ਦੀ ਹੱਬ ਵਜੋਂ ਜਾਣੀ ਜਾਂਦੀ ਜਗਰਾਉਂ ਮੰਡੀ ’ਚ ਮੱਕੀ ਦੀ ਫ਼ਸਲ ਵੇਚਣ ਗਿਆ ਸੀ। ਉਥੇ ਕਰੀਬ 2100 ਰੁਪਏ ਪ੍ਰਤੀ ਕੁਇੰਟਲ ਮੱਕੀ ਦਾ ਭਾਅ ਮਿਲਿਆ ਸੀ ਹੁਣ ਉਹ ਬਾਕੀ ਖੇਤ ਦੀ ਮੱਕੀ ਵੇਚਣ ਲਈ ਸਥਾਨਕ ਮੰਡੀ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਮੱਕੀ ਉੱਤੇ ਐੱਮਐੱਸਪੀ ਦੇਣੀ ਚਾਹੀਦੀ ਹੈ। ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਪ੍ਰਾਈਵੇਟ ਵਪਾਰੀਆਂ ’ਤੇ ਹੀ ਨਿਰਭਰ ਹਨ। ਨਿੱਜੀ ਵਪਾਰੀ ਕਿਸਾਨਾਂ ਕੋਲੋਂ ਸਸਤੀ ਖਰੀਦ ਕਰਕੇ ਬਾਅਦ ਵਿਚ ਮਹਿੰਗੇ ਭਾਅ ਵੇਚਦੇ ਹਨ।
ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਵਿਚ ਕਣਕ ਅਤੇ ਝੋਨੇ ਤੋਂ ਇਲਾਵਾ ਮੱਕੀ ਪੰਜਾਬ ਦੀ ਤੀਜੀ ਮਹੱਤਵਪੂਰਨ ਫਸਲ ਹੈ। ਇਸ ਦੀ ਕਾਸ਼ਤ ਸਾਰਾ ਸਾਲ, ਵੱਖ ਵੱਖ ਮੌਸਮਾਂ ਵਿਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਮੱਕੀ ਦੀ ਕਾਸ਼ਤ ਆਲੂ ਅਤੇ ਮਟਰ ਦੀ ਫ਼ਸਲ ਤੋਂ ਬਾਅਦ ਫ਼ਸਲੀ ਚੱਕਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਮੰਡੀ ਵਿੱਚ ਮੱਕੀ ਦਾ ਸਹੀ ਮੁੱਲ ਲੈਣ ਲਈ ਇਸ ਨੂੰ ਚੰਗੀ ਤਰ੍ਹਾ ਸੁਕਾ ਕੇ ਇਸ ਦਾ ਮੰਡੀਕਰਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬਹਾਰ ਰੁੱਤ ਦੀ ਮੱਕੀ ਦੀ ਫ਼ਸਲ ਤੋਂ ਸਾਉਣੀ ਰੁੱਤ ਮੱਕੀ ਦੀ ਫ਼ਸਲ ਨਾਲੋਂ ਵਧ ਪਾਣੀ ਖਪਤ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਰਿਵਾਇਤੀ ਫ਼ਸਲਾਂ ਵਾਂਗ ਮੱਕੀ ਦੀ ਫ਼ਸਲ ਦਾ ਮੰਡੀਕਰਨ ਪ੍ਰਬੰਧ ਹੋਣ ਤਾਂ ਸੂਬੇ ਵਿੱਚ ਖੇਤੀ ਵਿਭਿੰਨਤਾ ਲਿਆਉਣ ਵਿੱਚ ਮੱਕੀ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ।

Advertisement

Advertisement