For the best experience, open
https://m.punjabitribuneonline.com
on your mobile browser.
Advertisement

ਨੁਸ਼ਿਹਰਾ ਪੱਤਣ ਮੰਡੀ ’ਚ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

09:05 AM Oct 09, 2024 IST
ਨੁਸ਼ਿਹਰਾ ਪੱਤਣ ਮੰਡੀ ’ਚ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਨੁਸ਼ਿਹਰਾ ਪੱਤਣ ਦੀ ਮੰਡੀ ਵਿੱਚ ਆਪਣੀ ਢੇਰੀ ਦੀ ਰਾਖੀ ਬੈਠੇ ਦਾਦਾ ਪੋਤਾ।
Advertisement

ਜਗਜੀਤ ਸਿੰਘ
ਮੁਕੇਰੀਆਂ, 8 ਅਕਤੂਬਰ
ਪੰਜਾਬ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਮੰਡੀਆਂ ਵਿੱਚ ਖਰੀਦ ਸ਼ੁਰੂ ਕਰ ਦੇਣ ਦੇ ਬਾਵਜੂਦ ਨੇੜਲੇ ਪਿੰਡ ਨੁਸ਼ਿਹਰਾ ਪੱਤਣ ਦੀ ਮੰਡੀ ਵਿੱਚ ਖਰੀਦ ਨਾ ਹੋਣ ਕਰਕੇ ਕਿਸਾਨ ਪਿਛਲੇ 4 ਦਿਨਾਂ ਤੋਂ ਰਾਤਾਂ ਮੰਡੀਆਂ ਵਿੱਚ ਕੱਟਣ ਲਈ ਮਜਬੂਰ ਹਨ। ਉੱਧਰ ਡਿਪਟੀ ਕਮਿਸ਼ਨਰ ਨੇ ਇਹ ਮਾਮਲਾ ਜਲਦ ਹੀ ਸੁਲਝਾ ਕੇ ਭਲਕੇ ਖਰੀਦ ਸ਼ੁਰੂ ਕਰਵਾ ਦੇਣ ਦਾ ਦਾਅਵਾ ਕੀਤਾ ਹੈ।
ਪਿੰਡ ਨੁਸ਼ਿਹਰਾ ਪੱਤਣ ਵਿੱਚ ਆਪਣੀ ਢੇਰੀ ਦੀ ਰਾਖੀ ਕਰ ਰਹੇ ਅਮਰਜੀਤ ਸਿੰਘ ਨੁਸ਼ਿਹਰਾ ਪੱਤਣ, ਅਰੁਣ ਜੰਮਵਾਲ ਪਿੰਡ ਜੰਡਵਾਲ, ਬਚਨ ਸਿੰਘ ਪਿੰਡ ਕੋਲੀਆਂ, ਰਮੇਸ਼ ਸਿੰਘ ਪਿੰਡ ਮਾਨਾ ਅਤੇ ਚਰਨ ਸਿੰਘ ਨੇ ਦੱਸਿਆ ਕਿ ਨੁਸ਼ਿਹਰਾ ਪੱਤਣ ਮੰਡੀ ਵਿੱਚ ਮਾਰਕਫੈਡ ਏਜੰਸੀ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰਨ ਫਸਲਾ ਦੀ ਰਾਖੀ ਲਈ ਰਾਤਾਂ ਮੰਡੀ ਵਿੱਚ ਕੱਟਣੀਆਂ ਪੈ ਰਹੀਆਂ ਹਨ। ਇਸ ਮੰਡੀ ਵਿੱਚ ਦੋ ਖਰੀਦ ਏਜੰਸੀਆਂ ਐੱਫਸੀਆਈ ਅਤੇ ਮਾਰਕਫੈੱਡ ਵੱਲੋਂ 3-3 ਆੜ੍ਹਤੀਆਂ ਦੀ ਫ਼ਸਲ ਖਰੀਦੀ ਜਾ ਰਹੀ ਹੈ। ਉਹ ਪਿਛਲੇ 4 ਦਿਨਾਂ ਤੋਂ ਆਪਣੀ ਫਸਲ ਲੈ ਕੇ ਮੰਡੀ ਵਿੱਚ ਬੈਠੇ ਹੋਏ ਹਨ, ਪਰ ਮਾਰਕਫੈੱਡ ਏਜੰਸੀ ਦੀ ਖਰੀਦ ਨਾ ਹੋਣ ਕਾਰਨ ਉਹ ਖੱਜਲ ਖੁਆਰ ਹੋ ਰਹੇ ਹਨ ਜਦੋਂ ਕਿ ਐੱਫਸੀਆਈ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ। ਅੱਜ ਆੜ੍ਹਤੀਆਂ ਵੱਲੋਂ ਕੀਤੀ ਪਹੁੰਚ ਤੋਂ ਬਾਅਦ ਮਾਰਕਫੈੱਡ ਦਾ ਅਧਿਕਾਰੀ ਆਇਆ ਸੀ ਪਰ ਉਹ ਵੀ ਮਾਰਕਫੈੱਡ ਨੂੰ ਅਲਾਟ ਹੋਏ ਸ਼ੈਲਰ ਦੇ ਮਾਲਕ ਵੱਲੋਂ ਝੋਨਾ ਸਟੋਰ ਕਰਨ ਤੋਂ ਇਨਕਾਰ ਕਰ ਦੇਣ ਦਾ ਆਖ ਕੇ ਵਾਪਸ ਚਲਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀ ਵਿੱਚ ਖਰੀਦ ਤੁਰੰਤ ਸ਼ੁਰੂ ਕਰਵਾਈ ਜਾਵੇ।
ਮੰਡੀ ਦੇ ਆੜ੍ਹਤੀਆਂ ਨੇ ਕਿਹਾ ਕਿ ਮਾਰਕਫੈੱਡ ਏਜੰਸੀ ਨੂੰ ਅਲਾਟ ਹੋਏ ਸ਼ੈਲਰ ਮਾਲਕ ਵਲੋਂ ਜਵਾਬ ਦੇ ਦੇਣ ਕਾਰਨ ਅੱਜ ਮੰਡੀ ਅਧਿਕਾਰੀਆਂ ਨੇ ਬਦਲਵੇਂ ਪ੍ਰਬੰਧਾਂ ਵਜੋਂ ਸਾਰੀਆਂ ਆੜ੍ਹਤਾਂ ਹੀ ਐੱਫਸੀਆਈ ਅਧੀਨ ਕਰਨ ਦਾ ਫ਼ੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਕਿਹਾ ਕਿ ਕੁਝ ਥਾਵਾਂ ’ਤੇ ਕੁਝ ਸਮੱਸਿਆ ਆਈ ਹੈ, ਜਿਨ੍ਹਾਂ ਨੂੰ ਹੱਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਨੁਸ਼ਿਹਰਾ ਪੱਤਣ ਮੰਡੀ ਦੀ ਸਮੱਸਿਆ ਭਲਕੇ ਹਰ ਹੀਲੇ ਹੱਲ ਕਰਵਾ ਦਿੱਤੀ ਜਾਵੇਗੀ।

Advertisement

Advertisement
Advertisement
Author Image

sukhwinder singh

View all posts

Advertisement