For the best experience, open
https://m.punjabitribuneonline.com
on your mobile browser.
Advertisement

ਭਾਮੀਆਂ ਮਾਈਨਰ ਤੋਂ ਨਹਿਰੀ ਪਾਣੀ ਦੀ ਸਹੀ ਸਪਲਾਈ ਨਾ ਹੋਣ ਕਾਰਨ ਕਿਸਾਨ ਚਿੰਤਤ

09:24 PM Jun 29, 2023 IST
ਭਾਮੀਆਂ ਮਾਈਨਰ ਤੋਂ ਨਹਿਰੀ ਪਾਣੀ ਦੀ ਸਹੀ ਸਪਲਾਈ ਨਾ ਹੋਣ ਕਾਰਨ ਕਿਸਾਨ ਚਿੰਤਤ
Advertisement

ਸੰਜੀਵ ਤੇਜਪਾਲ

Advertisement

ਮੋਰਿੰਡਾ, 24 ਜੂਨ

ਇਲਾਕੇ ਦੇ ਪਿੰਡ ਅਮਰਾਲੀ, ਪ੍ਰੇਮਪੁਰਾ, ਭਾਮੀਆਂ ਮਾਜਰੀ ਆਦਿ ਦੀਆਂ ਜਮੀਨਾਂ ਦੀ ਸਿੰਜਾਈ ਕਰਨ ਵਾਲਾ ਭਾਮੀਆਂ ਮਾਈਨਰ ਸੂਏ ਦਾ ਪਾਣੀ ਇਸ ਸਾਲ ਇਸ ਸੀਜ਼ਨ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਨਹੀਂ ਪਹੁੰਚ ਰਿਹਾ ਹੈ ਜਿਸ ਕਾਰਨ ਕਿਸਾਨ ਚਿੰਤਤ ਹਨ। ਇਸ ਸਬੰਧੀ ਸਤਿੰਦਰਪਾਲ ਸਿੰਘ ਪ੍ਰੇਮਪੁਰਾ, ਗੁਰਜੀਤ ਸਿੰਘ ਪ੍ਰੇਮਪੁਰਾ, ਜਗਤਾਰ ਸਿੰਘ ਅਮਰਾਲੀ, ਮੇਜਰ ਸਿੰਘ ਮਾਜਰੀ, ਬਲਵੀਰ ਸਿੰਘ ਸੰਧਾਰੀਮਾਜਰਾ, ਮਨਰੀਤ ਸਿੰਘ ਪ੍ਰੇਮਪੁਰਾ, ਗੁਲਜ਼ਾਰ ਸਿੰਘ ਸੰਧਾਰੀ ਮਾਜਰਾ ਅਤੇ ਰਾਜਿੰਦਰ ਸਿੰਘ ਰੌਣੀ ਖੁਰਦ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਭਾਮੀਆਂ ਮਾਈਨਰ ਸੂਏ ਰਾਹੀਂ ਉਨ੍ਹਾਂ ਦੇ ਲਗਪਗ 10 ਕਿਲੋਮੀਟਰ ਇਲਾਕੇ ਵਿੱਚ ਸੂਏ ਰਾਹੀਂ ਹਜ਼ਾਰਾਂ ਏਕੜ ਜ਼ਮੀਨ ਦੀ ਸਿੰਜਾਈ ਹੋ ਰਹੀ ਹੈ ਪਰ ਪਿਛਲੇ ਸਾਲ ਸਿੰਜਾਈ ਵਿਭਾਗ ਨੇ ਭਾਮੀਆਂ ਮਾਈਨਰ ਸੂਏ ਨੂੰ ਪੱਕਾ ਕਰ ਦਿੱਤਾ। ਪੱਕਾ ਕਰਨ ਦੇ ਨਾਲ-ਨਾਲ ਇੱਕ ਤਾਂ ਇਸ ਸੂਏ ਦਾ ਸਾਈਜ਼ ਬਹੁਤ ਛੋਟਾ ਕਰ ਦਿੱਤਾ। ਦੂਜਾ ਇਸ ਸੂਏ ‘ਤੇ ਲੱਗੇ ਲਗਪਗ 20 ਆਊਟਲੈੱਟ ਛੋਟੇ ਤੇ ਉੱਚੇ ਬਣਾ ਦਿੱਤੇ ਹਨ। ਗੁਰਜੀਤ ਸਿੰਘ ਪ੍ਰੇਮਪੁਰਾ ਦਾ ਕਹਿਣਾ ਹੈ ਕਿ ਇਸ ਸੂਏ ਨਾਲ ਲੱਗਦੀਆਂ ਜ਼ਮੀਨਾਂ ਵਾਲੇ ਕਿਸਾਨ ਜ਼ਿਆਦਾ ਕਰ ਕੇ ਸੂਏ ਦੇ ਪਾਣੀ ‘ਤੇ ਹੀ ਨਿਰਭਰ ਹਨ। ਪਿਛਲੀ ਵਾਰ ਸੂਏ ਦੀ ਉਸਾਰੀ ਸਮੇਂ ਉਨ੍ਹਾਂ ਦੀ ਕਣਕ ਦੀ ਫਸਲ ਵੀ ਨਹੀਂ ਹੋ ਸਕੀ ਤੇ ਹੁਣ ਜਦੋਂ ਜੀਰੀ ਲਾਉਣ ਦੀ ਵਾਰੀ ਆਈ ਤਾਂ ਮਹਿਕਮੇ ਵਲੋਂ ਪੱਕੇ ਕੀਤੇ ਇਸ ਸੂਏ ਵਿੱਚੋਂ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਨਹੀਂ ਪੁੱਜ ਰਿਹਾ। ਉਨ੍ਹਾਂ ਦੱਸਿਆ ਕਿ ਡੇਢ ਗੁਣਾ ਤਾਂ ਕਿ ਪਹਿਲਾਂ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ। ਆਊਟਲੈੱਟਾਂ ‘ਚੋਂ ਪਾਣੀ ਨਾ ਨਿਕਲਣ ਕਾਰਨ ਸਾਰਾ ਪਾਣੀ ਰੁੜ੍ਹ ਕੇ ਟੇਲ ਐਂਡ ਵਾਲੇ ਖੇਤਾਂ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਵਿਭਾਗ ਪਿੱਛੋਂ ਪਾਣੀ ਬੰਦ ਕਰ ਦਿੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕੀਤਾ ਜਾਵੇ।

ਕੀ ਕਹਿੰਦੇ ਨੇ ਅਧਿਕਾਰੀ

ਨਹਿਰੀ ਵਿਭਾਗ ਦੇ ਜੇ.ਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸੂਏ ਦਾ ਡਿਜ਼ਾਈਨ ਚੰਡੀਗੜ੍ਹ ਹੈੱਡਆਫਿਸ ਦੇ ਚੀਫ ਆਰਕੀਟੈਕਟਾਂ ਵੱਲੋਂ ਪਾਸ ਹੋਇਆ ਹੈ। ਡਿਜ਼ਾਈਨ ਮੁਤਾਬਕ ਇਸ ਸੂਏ ਵਿੱਚ 20 ਕਿਊਸਿਕ ਫੁੱਟ ਪਾਣੀ ਛੱਡਣਾ ਹੁੰਦਾ ਹੈ ਪਰ 10 ਕਿੱਲੋਮੀਟਰ ਲੰਬੇ ਇਸ ਸੂਏ ਵਿੱਚ ਜ਼ਿਆਦਾਤਰ ਕਿਸਾਨਾਂ ਨੂੰ ਪਾਣੀ ਦੀ ਲੋੜ ਹੀ ਨਹੀਂ ਹੈ ਇਸ ਕਰ ਕੇ ਪਾਣੀ ਘੱਟ ਛੱਡਿਆ ਹੋਇਆ ਹੈ। ਜਦੋਂ ਪਿੱਛੋਂ ਪਾਣੀ ਪੂਰਾ ਛੱਡਿਆ ਜਾਵੇਗਾ ਤਾਂ ਹੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪੁੱਜੇਗਾ। ਉੱਧਰ, ਵਿਭਾਗ ਦੇ ਐੱਸਡੀਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਕੁੱਝ ਦਿਨਾਂ ਵਿੱਚ ਭਾਮੀਆਂ ਮਾਈਨਰ ਰਜਵਾਹੇ ਵਿੱਚ ਪਾਣੀ ਪੂਰਾ ਛੱਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨਾਂ ਵੱਲੋਂ ਰਾਤ ਸਮੇਂ ਆਪਣੇ ਪੱਧਰ ‘ਤੇ ਹੀ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਕਰ ਕੇ ਸਾਰਾ ਪਾਣੀ ਟੇਲ ਐਂਡ ‘ਤੇ ਪਹੁੰਚ ਜਾਂਦਾ ਹੈ। ਟੇਲ ਐਂਡ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਪਾਣੀ ਬੰਦ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਸੂਏ ਵਿੱਚੋਂ ਪਾਣੀ ਦੀ ਵੰਡ ਨੂੰ ਲੈ ਕੇ ਨਹਿਰੀ ਵਿਭਾਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

Advertisement
Tags :
Advertisement
Advertisement
×