ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਤੇਪੁਰ ਵਿੱਚ ਖਾਲ ਬੰਦ ਹੋਣ ਕਾਰਨ ਕਿਸਾਨ ਪ੍ਰੇਸ਼ਾਨ

10:52 AM Jul 04, 2023 IST
ਪਿੰਡ ਵਾਸੀ ਤੇ ਕਿਸਾਨ ਬੰਦ ਪਏ ਖਾਲ ਬਾਰੇ ਦੱਸਦੇ ਹੋਏ। -ਫੋਟੋ.ਧਵਨ

ਪੱਤਰ ਪ੍ਰੇਰਕ
ਪਠਾਨਕੋਟ, 3 ਜੁਲਾਈ
ਪਿੰਡ ਅੱਤੇਪੁਰ ਵਿੱਚ ਪਿਛਲੇ 20 ਸਾਲ ਪੁਰਾਣਾ ਖਾਲ ਬੰਦ ਹੋਣ ਕਾਰਨ ਕਿਸਾਨਾਂ ਦੀ 87 ਏਕਡ਼ ਭੂਮੀ ਵਿੱਚ ਝੋਨੇ ਦੀ ਬਿਜਾਈ ਨਾ ਹੋਣ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅੱਤੇਪੁਰ ਵਾਸੀ ਨੰਬਰਦਾਰ ਗੁਰਨਾਮ ਸਿੰਘ, ਸਰਪੰਚ ਹਰਪ੍ਰੀਤ ਕੌਰ ਦੇ ਪਤੀ ਮਨਦੀਪ ਸਿੰਘ, ਧਰਮਿੰਦਰ ਸਿੰਘ, ਅੰਮ੍ਰਿਤਪਾਲ, ਸੰਗਰਾਮ ਸਿੰਘ, ਸਤਨਾਮ ਸਿੰਘ, ਨਰਿੰਦਰ ਸਿੰਘ, ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਬਹੇਡ਼ੀ ਬਜੁਰਗ ਵਿੱਚ ਸਿੰਜਾਈ ਵਿਭਾਗ ਵੱਲੋਂ 20 ਸਾਲ ਪਹਿਲਾਂ ਪਾਣੀ ਦੀ ਬੋਗੀ ਨੰਬਰ 950 ਜੋ ਕਿ ਕਿਸਾਨਾਂ ਦੀ ਭੂਮੀ ਦੀ ਸਿੰਜਾਈ ਕਰਨ ਲਈ ਖਾਲ ਨਾਲਾ ਬਣਾਇਆ ਗਿਆ ਸੀ। ਇਸ ਖਾਲ ਨੂੰ ਇੱਕ ਵਿਅਕਤੀ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਕਿਸਾਨਾਂ ਦੀ 87 ਏਕਡ਼ ਭੂਮੀ ਵਿੱਚ ਝੋਨੇ ਦੀ ਬਿਜਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸਿੰਜਾਈ ਵਿਭਾਗ ਵੱਲੋਂ ਝੋਨੇ ਦੀ ਬਿਜਾਈ ਲਈ ਖਾਲਿਆਂ ਦੀ ਸਫਾਈ ਕਰਵਾ ਰਹੀ ਹੈ ਅਤੇ ਦੂਸਰੇ ਪਾਸੇ ਸਿੰਜਾਈ ਵਿਭਾਗ ਦਾ ਨਾਲਾ ਬੰਦ ਪਿਆ ਹੈ, ਉਸ ਨੂੰ ਖੁਲ੍ਹਵਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਇਸ ਨੂੰ ਲੈ ਕੇ ਕਿਸਾਨ ਬਹੁਤ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਸਿੰਜਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਅੱਤੇਪੁਰ ਵਿੱਚ ਪੁਰਾਣੇ ਖਾਲ ਨੂੰ ਖੁਲ੍ਹਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਖੇਤੀ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਸਬੰਧੀ ਸਿੰਜਾਈ ਵਿਭਾਗ ਦੇ ਐਸਡੀਓ ਪ੍ਰਦੀਪ ਕੁਮਾਰ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਤੇਪੁਰ ਬੋਗੀ ਨੰਬਰ 950 ਨਾਲਾ ਜਿਸ ਵਿਅਕਤੀ ਨੇ ਬੰਦ ਕੀਤਾ ਹੈ, ਉਸ ਨੂੰ ਸਮਝਾ ਬੁਝਾ ਕੇ ਖੁਲ੍ਹਵਾਇਆ ਜਾਵੇਗਾ ਨਹੀਂ ਤਾਂ ਫਿਰ ਉਸ ਖਿਲਾਫ ਪੁਲੀਸ ਕਾਰਵਾਈ ਕਰਵਾਈ ਜਾਵੇਗੀ।

Advertisement

Advertisement
Tags :
ਅੱਤੇਪੁਰਕਾਰਨਕਿਸਾਨਪ੍ਰੇਸ਼ਾਨਵਿੱਚ
Advertisement