For the best experience, open
https://m.punjabitribuneonline.com
on your mobile browser.
Advertisement

ਬਾਸਮਤੀ ’ਤੇ ਗੋਭ ਦੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਫਿਕਰ ਵਿੱਚ

08:38 AM Oct 15, 2024 IST
ਬਾਸਮਤੀ ’ਤੇ ਗੋਭ ਦੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਫਿਕਰ ਵਿੱਚ
ਗੋਭ ਦੀ ਸੁੰਡੀ ਕਾਰਨ ਨੁਕਸਾਨੀ ਬਾਸਮਤੀ ਦੀ ਫਸਲ।
Advertisement

ਜਗਤਾਰ ਸਮਾਲਸਰ
ਏਲਨਾਬਾਦ, 14 ਅਕਤੂਬਰ
ਖੇਤਰ ਵਿੱਚ ਬਾਸਮਤੀ ਦੀ ਫ਼ਸਲ ’ਤੇ ਗੋਭ ਦੀ ਸੁੰਡੀ ਦੇ ਹਮਲੇ ਤੋਂ ਕਿਸਾਨ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਕਿਸਾਨ ਆਪਣੀ ਫਸਲ ਨੂੰ ਸੁੰਡੀ ਤੋਂ ਬਚਾਉਣ ਲਈ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ ਪਰ ਕੀਟਨਾਸ਼ਕਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਕਿਸਾਨ ਜੋਗਿੰਦਰ ਸਿੰਘ, ਕ੍ਰਿਸ਼ਨ, ਸੁਮੀਤ ਸਿੰਘ, ਸ਼ਮਸ਼ੇਰ ਸਿੰਘ, ਨਰਿੰਦਰ ਸਿੰਘ, ਗੁਰਬਾਜ਼ ਸਿੰਘ, ਕੋਮਲ ਸਿੰਘ, ਜਸਵੰਤ ਸਿੰਘ, ਕਸ਼ਮੀਰ ਸਿੰਘ ਤੇ ਜੋਬਨ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਮੀਂਹ ਦੇਰੀ ਨਾਲ ਪੈਣ ਕਾਰਨ ਬਾਸਮਤੀ ਦੀ ਫ਼ਸਲ ਲਾਉਣ ’ਚ ਦੇਰੀ ਹੋਈ ਸੀ। ਹੁਣ ਜਦੋਂ ਫ਼ਸਲ ਮੁੰਜਰਾਂ ਕੱਢ ਰਹੀ ਹੈ ਤਾਂ ਗੋਭ ਵਿੱਚ ਸੁੰਡੀ ਪੈਦਾ ਹੋਣ ਕਾਰਨ ਫ਼ਸਲ ਤਬਾਹ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਕਹਿਰ ਨੂੰ ਰੋਕਣ ਲਈ ਮਹਿੰਗੇ ਭਾਅ ਦੇ ਕੀਟਨਾਸ਼ਕ ਵੀ ਬੇਅਸਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਨਰਮੇ ਵਿੱਚ ਗੁਲਾਬੀ ਸੁੰਡੀ ਨੇ ਫ਼ਸਲ ਤਬਾਹ ਕਰ ਦਿੱਤੀ ਸੀ ਉਸੇ ਤਰ੍ਹਾਂ ਹੀ ਇਸ ਵਾਰ ਝੋਨੇ ਦੀ ਫ਼ਸਲ ਖਤਮ ਹੋ ਰਹੀ ਹੈ। ਮਹਿੰਗੇ ਭਾਅ ਜ਼ਮੀਨਾਂ ਠੇਕੇ ’ਤੇ ਲੈਣ ਵਾਲੇ ਕਿਸਾਨ ਬਿਲਕੁਲ ਨਿਰਾਸ਼ ਨਜ਼ਰ ਆ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਕੀਟਨਾਸ਼ਕ ਕੰਪਨੀਆਂ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀਆਂ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ 1509 ਬਾਸਮਤੀ ਦਾ ਭਾਅ 4000 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਸੀ ਜਦੋਂ ਕਿ ਇਸ ਵਾਰ 2600 ਤੋਂ 3000 ਰੁਪਏ ਤੱਕ ਹੈ। 1401 ਬਾਸਮਤੀ ਦਾ ਭਾਅ ਵੀ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਸੁੰਡੀ ਕਾਰਨ ਉਤਪਾਦਨ ਵੀ ਘੱਟ ਹੋਵੇਗਾ ਅਤੇ ਭਾਅ ਵੀ ਘੱਟ ਹੈ, ਜਿਸ ਕਾਰਨ ਕਿਸਾਨਾਂ ਦਾ ਖਰਚਾ ਵੀ ਪੂਰਾ ਨਹੀਂ ਹੋਵੇਗਾ ਅਤੇ ਕਿਸਾਨ ਚਿੰਤਤ ਹਨ।

Advertisement

ਝੋਨੇ ਦੀ ਫ਼ਸਲ ’ਤੇ ਤੇਲੇ ਦਾ ਹਮਲਾ

ਤਪਾ ਮੰਡੀ (ਪੱਤਰ ਪ੍ਰੇਰਕ): ਖੇਤਰ ਵਿੱਚ ਝੋਨੇ ਦੀ ਫ਼ਸਲ ’ਤੇ ਤੇਲੇ ਦੇ ਹਮਲੇ ਕਾਰਨ ਫ਼ਸਲ ਕਾਫ਼ੀ ਨੁਕਸਾਨੀ ਗਈ ਹੈ। ਜਾਣਕਾਰੀ ਅਨੁਸਾਰ ਤੇਲੇ ਕਾਰਨ ਫ਼ਸਲ ਡਿੱਗਣ ਲੱਗੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਤੇਲਾ ਇਸੇ ਵਧਦਾ ਰਿਹਾ ਤਾਂ ਫਸਲਾਂ ਬਰਬਾਦ ਹੋ ਜਾਣਞਗੀਆਂ। ਕਿਸਾਨ ਮੱਖਣ ਸਿੰਘ ਭੂੱਲਰ ਪਿੰਡ ਤਾਜੋਕੇ ਨੇ ਦੱਸਿਆ ਕਿ ਤੇਲੇ ਦੇ ਹਮਲੇ ਨੂੰ ਰੋਕਣ ਲਈ ਨੀਟਨਾਸ਼ਕਾਂ ਦੀਆਂ ਵਰਤੋਂ ਕੀਤੀ ਜਾ ਰਹੀ ਹੈ, ਪਰ ਕੋਈ ਜ਼ਿਆਦਾ ਫਰਕ ਨਹੀਂ ਪੈ ਰਿਹਾ। ਉਨ੍ਹਾਂ ਕਿਹਾ ਕਿ ਤੇਲੇ ਕਾਰਨ ਝਾੜ ਘਟਣ ਦਾ ਖਦਸ਼ਾ ਹੈ।

Advertisement

Advertisement
Author Image

Advertisement