ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਨੂੜ ਨਹਿਰ ਦੇ ਧਰਮਗੜ੍ਹ ਮਾਈਨਰ ਵਿਚ ਪੈਂਦੇ ਪਾੜ ਤੋਂ ਕਿਸਾਨ ਪ੍ਰੇਸ਼ਾਨ

06:23 AM Jun 28, 2024 IST
ਮਾਈਨਰ ਵਿੱਚ ਪਿਆ ਪਾੜ ਪੂਰਦੇ ਹੋਏ ਕਿਸਾਨ।

ਕਰਮਜੀਤ ਸਿੰਘ ਚਿੱਲਾ
ਬਨੂੜ, 27 ਜੂਨ
ਬਨੂੜ ਨਹਿਰ ਦੇ ਧਰਮਗੜ੍ਹ-ਮਠਿਆੜਾਂ ਮਾਈਨਰ ਵਿੱਚ ਵਾਰ-ਵਾਰ ਪੈਂਦੇ ਪਾੜ ਤੋਂ ਪਿੰਡ ਧਰਮਗੜ੍ਹ ਦੇ ਵਸਨੀਕ ਬੇਹੱਦ ਪ੍ਰੇਸ਼ਾਨ ਹਨ। ਮਾਈਨਰ ਵਿੱਚ ਹਰੇਕ ਵਾਰ ਧਰਮਗੜ੍ਹ ਦੇ ਪ੍ਰਾਇਮਰੀ ਸਕੂਲ ਨੇੜੇ ਪਾੜ ਪੈਂਦਾ ਹੈ ਅਤੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਜਾਂਦੀਆਂ ਹਨ। ਕਿਸਾਨਾਂ ਵੱਲੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਹਰੇਕ ਵਾਰ ਖ਼ੁਦ ਹੀ ਪਾੜ ਨੂੰ ਪੂਰਿਆ ਜਾਂਦਾ ਹੈ। ਕਿਸਾਨਾਂ ਨੇ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਮਾਈਨਰ ਦੇ ਪਾੜ ਦਾ ਸਥਾਈ ਹੱਲ ਕੱਢਣ ਅਤੇ ਕਿਸਾਨਾਂ ਦੇ ਹੁੰਦੇ ਖਰਚਿਆਂ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।
ਪਿੰਡ ਧਰਮਗੜ੍ਹ ਦੇ ਕਿਸਾਨਾਂ ਅਵਤਾਰ ਸਿੰਘ, ਜਸਬੀਰ ਸਿੰਘ, ਨਿਰਮਲ ਸਿੰਘ ਰਾਜਾ ਤੇ ਸੁੱਚਾ ਸਿੰਘ ਨੇ ਦੱਸਿਆ ਕਿ ਸਕੂਲ ਦੇ ਨਾਲ ਸੜਕ ਦੀ ਪੁਲੀ ਤੰਗ ਹੈ ਅਤੇ ਝਾਲ ਵੀ ਛੋਟੀ ਹੈ। ਉਨ੍ਹਾਂ ਕਿਹਾ ਕਿ ਪਾਣੀ ਵਿੱਚ ਘਾਹ-ਫੂਸ ਆ ਕੇ ਝਾਲ ਅਤੇ ਪੁਲੀ ਵਿੱਚ ਫਸ ਜਾਂਦਾ ਹੈ ਅਤੇ ਅੱਗੇ ਪਾਣੀ ਨਾ ਜਾਣ ਕਾਰਨ ਇਸ ਦੇ ਪਿੱਛੋਂ ਮਾਈਨਰ ਵਿੱਚ ਪਾੜ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ 25 ਜੂਨ ਨੂੰ ਵੀ ਅਜਿਹਾ ਵੀ ਵੱਡਾ ਪਾੜ ਪਿਆ ਅਤੇ ਸੂਚਿਤ ਕਰਨ ਦੇ ਬਾਵਜੂਦ ਸਿੰਜਾਈ ਵਿਭਾਗ ਨੇ ਪਾੜ ਨੂੰ ਪੂਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਕਿਸਾਨਾਂ ਨੇ ਦੱਸਿਆ ਕਿ ਤਿੰਨ ਟਿੱਪਰ ਮਿੱਟੀ ਦੇ ਮੁੱਲ ਮੰਗਵਾ ਕੇ ਅਤੇ ਪੋਕਲੇਨ ਮਸ਼ੀਨ ਮੰਗਵਾ ਕੇ ਤਕਰੀਬਨ 30 ਹਜ਼ਾਰ ਰੁਪਏ ਖਰਚ ਕੇ ਖ਼ੁਦ ਇਹ ਪਾੜ ਪੂਰਨਾ ਪਿਆ। ਜੇਕਰ ਉਹ ਅਜਿਹਾ ਨਾ ਕਰਦੇ ਤਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਜਾਣਾ ਸੀ ਅਤੇ ਫ਼ਸਲਾਂ ਵੀ ਡੁੱਬ ਜਾਣੀਆਂ ਸਨ। ਉਨ੍ਹਾਂ ਵਿਭਾਗ ਤੋਂ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ।

Advertisement

Advertisement
Advertisement