For the best experience, open
https://m.punjabitribuneonline.com
on your mobile browser.
Advertisement

ਐਤਕੀਂ ਮੰਡੀਆਂ ਵਿੱਚ ‘ਦੀਵਾਲੀ’ ਮਨਾਉਣਗੇ ਕਿਸਾਨ

10:07 AM Oct 30, 2024 IST
ਐਤਕੀਂ ਮੰਡੀਆਂ ਵਿੱਚ ‘ਦੀਵਾਲੀ’ ਮਨਾਉਣਗੇ ਕਿਸਾਨ
ਮਾਨਸਾ ਦੇ ਇਕ ਖਰੀਦ ਕੇਂਦਰ ’ਚ ਝੋਨੇ ਦੀ ਰਾਖੀ ਬੈਠੇ ਕਿਸਾਨ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਕਤੂਬਰ
ਜਿਹੜੇ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਵਿਕਣ ਲਈ ਪਿਆ ਹੈ, ਉਨ੍ਹਾਂ ਦੇ ਘਰਾਂ ਵਿੱਚ ਐਤਕੀਂ ਦੀਵਾਲੀ ਨੂੰ ਦੁੱਖਾਂ ਦੇ ਦੀਵੇ ਬਲਣੈ ਹਨ। ਆਪਣੀ ਜਿਣਸ ਨੂੰ ਵੇਚਣ ਲਈ ਮਾਲਵਾ ਪੱਟੀ ਵਿਚਲੀਆਂ ਅਨਾਜ ਮੰਡੀਆਂ ’ਚ ਕਈ ਦਿਨਾਂ ਤੋਂ ਕਿਸਾਨਾਂ ਨੇ ਡੇਰੇ ਮੱਲ ਰੱਖੇ ਹਨ। ਦੀਵਾਲੀ ਦਾ ਦਿਨ ਪਰਸੋਂ ਹੋਣ ਦੇ ਬਾਵਜੂਦ ਕਿਸਾਨ ਅੱਜ ਮੰਡੀਆਂ ਵਿੱਚ ਬੈਠੇ ਬੋਲੀ ਦੀ ਉਡੀਕ ਕਰ ਰਹੇ ਸਨ ਪਰ ਕਰਮਚਾਰੀ ਅਤੇ ਅਧਿਕਾਰੀ, ਵੱਡੇ ਅਫ਼ਸਰਾਂ ਦੇ ਡਰਾਇੰਗ ਰੂਮਾਂ ਵਿੱਚ ਬੈਠ ਕੇ ਦੀਵਾਲੀ ਦੀ ਸ਼ੁਭਕਾਮਨਾਵਾਂ ਦੇ ਰਹੇ ਸਨ। ਦੀਵਾਲੀ ਤੋਂ ਦੋ ਦਿਨ ਪਹਿਲਾਂ ਇਥੇ ਆੜ੍ਹਤੀਏ ਆਪਣੇ ਹੋਰ ਕਾਰੋਬਾਰਾਂ ਵਿੱਚ ਮਗਨ ਵਿਖਾਈ ਦਿੰਦੇ ਸਨ। ਅਨੇਕਾਂ ਖਰੀਦ ਕੇਂਦਰਾਂ ਵਿਚ ਕਿਸਾਨ ਆਪਣੇ ਆੜ੍ਹਤੀਆਂ ਨੂੰ ਵੀ ਉਡੀਕ ਰਹੇ ਸਨ ਪਰ ਉਹ ਮੰਡੀਆਂ ’ਚ ‘ਅਲੋਪ’ ਹੀ ਰਹੇ। ਇਸ ਵਾਰ ਦੋ ਹਫਤੇ ਪਹਿਲਾਂ ਦੀਵਾਲੀ ਆਉਣ ਕਾਰਨ ਫਸਲ ਚੰਗੀ ਹੋਣ ਦੇ ਬਾਵਜੂਦ ਬਾਜ਼ਾਰ ਵਿੱਚ ਮੰਦੇ ਦੇ ਰੁਝਾਨ ਨੇ ਜ਼ੋਰ ਫੜਿਆ ਹੋਇਆ ਹੈ, ਜਿਸ ਕਾਰਨ ਕਿਸਾਨਾਂ-ਮਜ਼ਦੂਰਾਂ ਦੀ ਦੀਵਾਲੀ ਦੁੱਖਾਂ ਦੁਆਲੇ ਘਿਰੀ ਪਈ ਹੈ। ਮਾਨਸਾ ਜ਼ਿਲ੍ਹੇ ਦੇ ਤਰਕੀਬੀਨ 115 ਖਰੀਦ ਕੇਂਦਰਾਂ ਵਿਚ ਕਿਸਾਨ ਆਪਣਾ ਝੋਨਾ ਵੇਚਣ ਲਈ ਬੈਠੇ ਹਨ ਪਰ ਸਰਕਾਰ ਦੇ ਸੁਸਤ ਪ੍ਰਬੰਧਾਂ ਕਾਰਨ ਉਹ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਵੇਚਣ ਤੋਂ ਵਿਹਲੇ ਨਹੀਂ ਹੋ ਰਹੇ ਹਨ। ਿਲ੍ਹਿਆਂ ਵਿਚਲੀਆਂ ਮੰਡੀਆਂ ਤੋਂ ਇਕੱਤਰ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਕਿ ਮੰਡੀਆਂ ਵਿਚ ਜਿਣਸ ਦੀ ਰਾਖੀ ਪਰਿਵਾਰ ਦੇ ਮੁਖੀ ਹੀ ਕਰ ਰਹੇ ਹਨ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਵੱਧ ਤੋਂ ਵੱਧ ਇੱਛਾ ਕਿ ਕਿਸਾਨਾਂ ਦੀ ਵੱਡੀ ਮਾਤਰਾ ਵਿੱਚ ਝੋਨੇ ਦੀ ਫ਼ਸਲ ਨੂੰ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਦੀ ਤਕਲੀਫ ਨੂੰ ਸਮਝ ਕੇ ਉਨ੍ਹਾਂ ਦੇ ਨਾਲ ਖੜ੍ਹਾ ਹੈ।

Advertisement

Advertisement
Advertisement
Author Image

joginder kumar

View all posts

Advertisement