For the best experience, open
https://m.punjabitribuneonline.com
on your mobile browser.
Advertisement

ਕਿਸਾਨ ਅੱਜ ਕਰਨਗੇ ਅਗਲੇ ਐਕਸ਼ਨ ਦਾ ਐਲਾਨ

07:10 AM Apr 22, 2024 IST
ਕਿਸਾਨ ਅੱਜ ਕਰਨਗੇ ਅਗਲੇ ਐਕਸ਼ਨ ਦਾ ਐਲਾਨ
ਸ਼ੰਭੂ ਰੇਲਵੇ ਟਰੈਕ ’ਤੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਰਾਜੇਸ਼ ਸੱਚਰ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 21 ਅਪਰੈਲ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਆਪਣੇ ਕਿਸਾਨ ਸਾਥੀਆਂ ਨਵਦੀਪ ਜਲਵੇੜਾ, ਗੁਰਕੀਰਤ ਸਿੰਘ ਤੇ ਅਨੀਸ਼ ਖਟਕੜ ਦੀ ਰਿਹਾਈ ਲਈ ਸ਼ੰਭੂ ਸਥਿਤ ਰੇਲਵੇ ਸਟੇਸ਼ਨ ’ਤੇ ਅੱਜ ਪੰਜਵੇਂ ਦਿਨ ਵੀ ਧਰਨਾ ਜਾਰੀ ਰੱਖਿਆ ਅਤੇ ਜਥੇਬੰਦੀਆਂ ਵੱਲੋਂ ਭਲਕੇ 22 ਅਪਰੈਲ ਨੂੰ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਧਰਨੇ ਕਾਰਨ ਅੱਜ 73 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਹਰਿਆਣਾ ਪੁਲੀਸ ’ਤੇ ਆਪਣੇ ਸਾਥੀਆਂ ਨੂੰ ਝੂਠੇ ਕੇਸਾਂ ਤੇ ਦੋਸ਼ਾਂ ਤਹਿਤ ਜੇਲ੍ਹ ’ਚ ਡੱਕਣ ਦੇ ਦੋਸ਼ ਲਾਉਂਦਿਆਂ ਕਿਸਾਨ ਆਗੂ ਇਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ’ਤੇ ਅੜੇ ਹੋਏ ਹਨ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਰਿਹਾਈ ਲਈ ਅਲਟੀਮੇਟਮ ਖਤਮ ਹੋ ਗਿਆ ਅਤੇ ਹੁਣ 22 ਅਪਰੈਲ ਨੂੰ ਜੀਂਦ ’ਚ ਅਗਲੇ ਤੇ ਤਿੱਖੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂਆਂ ਸੁਰਜੀਤ ਫੂਲ, ਜਸਵਿੰਦਰ ਲੌਂਗੋਵਾਲ, ਦਿਲਬਾਗ ਹਰੀਗੜ੍ਹ, ਬਲਵੰਤ ਬਹਿਰਾਮਕੇ, ਮਨਜੀਤ ਨਿਆਲ, ਮਨਜੀਤ ਘੁਮਾਣਾ, ਮਨਜੀਤ ਰਾਏ, ਮਾਨ੍ਹ ਸਿੰਘ ਰਾਜਪੁਰਾ, ਅਮਰਜੀਤ ਮੌੜ੍ਹੀ ਤੇ ਗੁਰਧਿਆਨ ਸਿਓਣਾ ਨੇ ਕਿਹਾ ਕਿ ਤਿੰਨਾਂ ਨੂੰ ਝੂਠੇ ਕੇਸ ਪਾ ਕੇ ਇਸ ਲਈ ਜੇਲ੍ਹ ’ਚ ਡੱਕਿਆ ਹੋਇਆ ਹੈ ਕਿਉਂਕਿ ਉਹ ਇਸ ਕਿਸਾਨ ਅੰਦੋਲਨ ’ਚ ਵਧੇਰੇੇ ਯੋਗਦਾਨ ਪਾ ਰਹੇ ਸਨ। ਸ਼ੰਭੂ ਬਾਰਡਰ ’ਤੇ 69 ਦਿਨਾਂ ਤੋਂ ਜਾਰੀ ਪੱਕੇ ਮੋਰਚੇ ’ਚ ਵੀ ਵੱਡੀ ਗਿਣਤੀ ਕਿਸਾਨ ਮੌਜੂਦ ਹਨ ਤੇ ਨਾਲ ਹੀ ਸ਼ੰਭੂ ਰੇਲਵੇ ਟਰੈਕ ’ਤੇ ਵੀ ਦਿਨ-ਰਾਤ ਦਾ ਦਿੱਤਾ ਜਾ ਰਿਹਾ ਹੈ। ਰੇਲਵੇ ਟਰੈਕ ਵਾਲੀ ਸਟੇਜ ਤੋਂ ਸਰਵਣ ਪੰਧੇਰ ਤੇ ਸੁਰਜੀਤ ਫੂਲ ਨੇ ਗੜੇਮਾਰੀ ਅਤੇ ਮੀਂਹ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਨਾ ਦੇਣ ਲਈ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲਿਆ। ਦੂਜੇ ਪਾਸੇ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਦੇ ਧਰਨੇ ਕਾਰਨ ਅੱਜ ਅੰਬਾਲਾ-ਅੰਮ੍ਰਿਤਸਰ ਮਾਰਗ ’ਤੇ 73 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×