ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਦਰਤੀ ਖੇਤੀ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ

12:02 PM Sep 18, 2024 IST
ਮੁੱਖ ਵਿਗਿਆਨੀ ਡਾ. ਮੁਕੇਸ਼ ਸਹਿਗਲ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ। -ਫੋਟੋ: ਜਾਗੋਵਾਲ

ਪੱਤਰ ਪ੍ਰੇਰਕ
ਕਾਹਨੂੰਵਾਨ, 17 ਸਤੰਬਰ
ਇੱਥੋਂ ਨਜ਼ਦੀਕੀ ਪਿੰਡ ਜਾਗੋਵਾਲ ਬਾਂਗਰ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਖੇਤੀ ਅਫ਼ਸਰ ਏ.ਈ.ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਕਿਸਾਨ ਜਾਗਰੂਕਤਾ ਕੈਂਪ ਵਿੱਚ ਡਾ. ਮੁਕੇਸ਼ ਸਹਿਗਲ ਮੁੱਖ ਵਿਗਿਆਨੀ ਐੱਨਸੀਆਈਪੀਐੱਨ ਅਤੇ ਡਾ. ਰੇਖਾ ਖੇਤੀ ਵਿਗਿਆਨੀ ਨਵੀਂ ਦਿੱਲੀ ਤੋਂ ਪਹੁੰਚੇ। ਖੇਤੀ ਵਿਗਿਆਨੀਆਂ ਨੇ ਰਸਾਇਣਿਕ ਖੇਤੀ ਕਾਰਨ ਮਿੱਟੀ, ਪਾਣੀ ਤੇ ਹਵਾ ਦੇ ਹੋ ਰਹੇ ਪ੍ਰਦੂਸ਼ਨ ਤੋਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਫਿਰ ਤੋਂ ਕੁਦਰਤੀ ਖੇਤੀ ਦੀ ਤਰਫ਼ ਮੁੜਨ ਲਈ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਰਸਾਇਣ ਖੇਤੀ ਨੇ ਕਿਸਾਨਾਂ ਨੂੰ ਫ਼ਸਲਾਂ ਦਾ ਬੇਤਹਾਸ਼ਾ ਝਾੜ ਦਿੱਤਾ ਹੈ ਪਰ ਅਜੋਕੇ ਸਮੇਂ ਵਿੱਚ ਇਹ ਬਹੁਤ ਖਰਚੀਲੀ ਖੇਤੀ ਸਾਬਤ ਹੋ ਰਹੀ ਹੈ ਅਤੇ ਇਸ ਦੇ ਨਾਲ ਨਾਲ ਰਸਾਇਣਾਂ ਕਾਰਨ ਪੈਦਾ ਹੋਣ ਵਾਲੇ ਅਨਾਜ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ। ਇਸ ਕਾਰਨ ਲੋਕ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਜੇਕਰ ਉਹ ਪਰਿਵਾਰ ਸਮੇਤ ਤੰਦਰੁਸਤ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਨ ਤਾਂ ਕਿਸਾਨਾਂ ਨੂੰ ਰਸਾਇਣ ਖੇਤੀ ਤੋਂ ਵਾਪਸ ਕੁਦਰਤੀ ਖੇਤੀ ਵੱਲ ਆਉਣਾ ਪਏਗਾ।

Advertisement

Advertisement