ਕਿਸਾਨਾਂ ਨੂੰ ‘ਮੇਰੀ ਫਸਲ ਮੇਰਾ ਬਿਊਰਾ’ ਪੋਰਟਲ ਬਾਰੇ ਜਾਗਰੂਕ ਕੀਤਾ
09:08 AM Jul 28, 2023 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਜੁਲਾਈ
ਲਾਡਵਾ ਦੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੀਨੀਅਰ ਆਗੂ ਡਾ. ਪਵਨ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੂਬੇ ’ਚ ਹੜ ਕਾਰਨ ਕਿਸਾਨਾਂ ਦੀਆਂ ਫਸਲਾਂ ਤੋਂ ਇਲਾਵਾ ਲੋਕਾਂ ਦੇ ਮਕਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਯਤਨਸ਼ੀਲ ਹਨ। ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ ਲਈ ‘ਮੇਰੀ ਫਸਲ ਮੇਰਾ ਬਿਊਰਾ’ ਪੋਰਟਲ ਵੀ ਲਾਂਚ ਕੀਤਾ ਹੈ, ਜਿਸ ’ਤੇ ਕਿਸਾਨ ਫਸਲਾਂ ਦੇ ਹੋਏ ਨੁਕਸਾਨ ਦਾ ਪੰਜੀਕਰਨ ਕਰਵਾ ਸਕਦੇ ਹਨ। ਪਿੰਡ ਬਾਬੈਨ, ਰਾਮ ਸਰਨ ਮਾਜਰਾ, ਸੁਨਾਰੀਆਂ, ਹਮੀਦ ਪੁਰ, ਬੀੜ ਕਾਲਵਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਕਿਸਾਨ 31 ਜੁਲਾਈ ਤੱਕ ਰਜਿਸਟ੍ਰੇਸ਼ਨ ਕਰਵਾਏਗਾ, ਉਸ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਰਾਸ਼ੀ ਦਿੱਤੀ ਜਾਏਗੀ। ਇਸ ਦੌਰਾਨ ਉਨ੍ਹਾਂ ਪੋਰਟਲ ਬਾਰੇ ਹੋਰ ਵੀ ਜਾਣਕਾਰੀ ਦਿੱਤੀ।
Advertisement
Advertisement