ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਵਿਰੋਧ ਦੀ ਚਿਤਾਵਨੀ

07:05 AM Apr 29, 2024 IST

ਪੱਤਰ ਪ੍ਰੇਰਕ
ਟੋਹਾਣਾ, 28 ਅਪਰੈਲ
ਜਜਪਾ ਦੇ ਸਾਬਕਾ ਸੂਬਾ ਪ੍ਰਧਾਨ ਨਿਸ਼ਾਨ ਸਿੰਘ 29 ਅਪਰੈਲ ਨੂੰ ਚੰਡੀਗਡ੍ਹ ਵਿੱਚ ਦੁਪਹਿਰ ਦੋ ਵਜੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਦਾ ਹੱਥ ਫੜਨ ਜਾ ਰਹੇ ਹਨ। ਉਥੇ ਹੀ ਕਿਸਾਨ ਜਥੇਬੰਦੀਆਂ ਨੇ ਕਾਂਗਰਸ ਪਰਾਟੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿਸ਼ਾਨ ਸਿੰਘ ਨੇ ਚੋਣ ਪ੍ਰਚਾਰ ਵਿੱਚ ਕਾਂਗਰਸ ਨਾਲ ਮੰਚ ਸਾਂਝਾ ਕੀਤਾ ਤਾਂ ਕਿਸਾਨ ਕਾਂਗਰਸੀ ਉਮੀਦਵਾਰਾਂ ਦਾ ਹਾਲ ਵੀ ਭਾਜਪਾ ਉਮੀਦਵਾਰਾਂ ਵਰਗਾ ਹੀ ਕਰਨਗੇ। ਕਾਂਗਰਸੀ ਉਮੀਦਵਾਰ ਨੂੰ ਦਲਬਦਲੂਆਂ ਨਾਲ ਮੰਚ ਸਾਂਝੇ ਕਰਨ ’ਤੇ ਸਵਾਲ ਪੁੱਛੇ ਜਾਣਗੇ ਤੇ ਪਿੰਡਾਂ ਵਿੱਚ ਦਾਖਲ ਨਹੀਂਂ ਹੋਣ ਦਿੱਤਾ ਜਾਵੇਗਾ। ਨਿਸ਼ਾਨ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਹ 29 ਅਪਰੈਲ ਨੂੰ 150 ਵਾਹਨਾਂ ਦੇ ਕਾਫ਼ਲੇ ਨਾਲ ਟੋਹਾਣਾ ਤੋਂ ਦਸ ਵਜੇ ਚੰਡੀਗੜ੍ਹ ਜਾਣਗੇ। ਨਿਸ਼ਾਨ ਸਿੰਘ ਨੇ ਕਿਹਾ ਕਿ ਉਹ ਪੈਸੇ ਦੀ ਰਾਜਨੀਤੀ ਨਹੀਂ ਕਰਦੇ। ਉਹ 32 ਸਾਲ ਬਾਅਦ ਘਰ ਵਾਪਸੀ ਕਰ ਰਹੇ ਹਨ। ਉਸ ਨੇ ਮੀਡੀਆਂ ਨੂੰ ਸੱਦਾ ਦਿੱਤਾ ਕਿ 29 ਅਪਰੈਲ ਨੂੰ ਚੱਲਣ ਵਾਲੇ ਵਾਹਨਾਂ ਦੇ ਕਾਫ਼ਲੇ ਮੌਕੇ ਪੁੱਜਣ। ਨਿਸ਼ਾਨ ਸਿੰਘ ਦੀ ਪ੍ਰੈੱਸ ਕਾਨਫਰੰਸ ਦਾ ਪਤਾ ਲੱਗਦੇ ਹੀ ਪੱਗੜੀ ਸੰਭਾਲ ਜੱਟਾ ਦੇ ਸੂਬਾ ਪ੍ਰਧਾਨ ਮਨਦੀਪ ਸਿੰਘ ਨੱਥਵਾਨ ਨੇ ਪ੍ਰੈੱਸ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਤੇ ਉਸ ਦੀ ਜਜਪਾ ਪਾਰਟੀ ਸੱਤਾ ਦਾ ਸੁੱਖ ਮਾਣਦੀ ਰਹੀ ਹੈ। ਕਿਸਾਨ ਵਿਰੋਧੀ ਤੇ ਸੁਆਰਥੀ ਰਾਜਨੀਤੀ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਨਾਲ ਮੰਚ ਸਾਂਝਾ ਕਰਨ ਵਾਲੇ ਉਮੀਦਵਾਰਾਂ ਨੂੰ ਕਾਲੇ ਝੰਡੇ ਨਾਲ ਸਵਾਗਤ ਤੇ ਪਿੰਡ ਵਿੱਚ ਦਾਖਲ ਹੋਣ ’ਤੇ ਸਵਾਲ ਪੁੱਛੇ ਜਾਣਗੇ।

Advertisement

Advertisement
Advertisement