ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਘਰਸ਼ ’ਚੋਂ ਟਰੈਕਟਰ-ਟਰਾਲੀਆਂ ਲਾਂਭੇ ਕਰਨ ਕਿਸਾਨ: ਹਰਿਆਣਾ

08:05 AM Aug 22, 2024 IST
ਪਟਿਆਲਾ ਵਿਚ ਮੀਟਿੰਗ ਕਰਦੇ ਹੋਏ ਕਿਸਾਨ ਅਤੇ ਪ੍ਰਸ਼ਾਸਨਿਕ ਅਧਿਕਾਰੀ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਅਗਸਤ
ਪਟਿਆਲਾ ਦੀ ਪੁਲੀਸ ਲਾਈਨ ਵਿੱਚ ਅੱਜ ਸੁਖਾਵੇਂ ਮਾਹੌਲ ਦੌਰਾਨ ਹਰਿਆਣਾ ਤੇ ਪੰਜਾਬ ਦੇ ਪ੍ਰਸ਼ਾਸਨ ਨਾਲ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਬੈਠੇ ਕਿਸਾਨਾਂ ਦੇ ਦੋਵੇਂ ਧੜਿਆਂ ਦੀ ਮ‌ੀਟਿੰਗ ਹੋਈ। ਜ਼ਿਲ੍ਹਾ ਪਟਿਆਲਾ ਦੇ ਪ੍ਰਸ਼ਾਸਨ ਦੇ ਪ੍ਰਬੰਧ ਹੇਠ ਹੋਈ ਇਹ ਮੀਟਿੰਗ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਪਹਿਲੀ ਮੀਟਿੰਗ ਸੀ ਜਿਸ ਵਿੱਚ ਕਿਸਾਨਾਂ ਅਤੇ ਹਰਿਆਣਾ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਆਪੋ-ਆਪਣੀਆਂ ਮੰਗਾਂ ਰੱਖੀਆਂ। ਹਰਿਆਣੇ ਦਾ ਪ੍ਰਸ਼ਾਸਨ ਇਸ ਗੱਲ ’ਤੇ ਬੇਜ਼ਿੱਦ ਸੀ ਕਿ ਕਿਸਾਨ ਆਪਣੇ ਪ੍ਰਦਰਸ਼ਨਾਂ ਤੇ ਧਰਨੇ-ਮੁਜ਼ਾਹਰਿਆਂ ਵਿੱਚੋਂ ਟਰੈਕਟਰ-ਟਰਾਲੀਆਂ ਲਾਂਭੇ ਕਰ ਦੇਣ ਤਾਂ ਫਿਰ ਉਹ ਦਿੱਲੀ ਦੇ ਬਾਰਡਰ ’ਤੇ ਜਾ ਕੇ ਧਰਨਾ ਪ੍ਰਦਰਸ਼ਨ ਕਰ ਸਕਦੇ ਹਨ ਪਰ ਕਿਸਾਨ ਇਸ ਗੱਲ ’ਤੇ ਅੜੇ ਹੋਏ ਸਨ ਕਿ ਉਹ ਰਸਤਾ ਖੋਲ੍ਹਣ ਲਈ ਤਿਆਰ ਹਨ ਪਰ ਸਰਕਾਰ ਉਨ੍ਹਾਂ ਦੇ ਟਰੈਕਟਰ ਤੇ ਟਰਾਲੀਆਂ ਦਿੱਲੀ ਜਾਣ ਤੋਂ ਨਾ ਰੋਕੇ। ਅੱਜ ਦੀ ਮੀਟਿੰਗ ਵਿੱਚ ਪੰਜਾਬ ਪ੍ਰਸ਼ਾਸਨ ਤਰਫ਼ੋਂ ਏਡੀਜੀਪੀ ਅਰਪਿਤ ਸ਼ੁਕਲਾ, ਡੀਜੀਪੀ (ਇੰਟੇ) ਆਰਕੇ ਜੈਸਵਾਲ, ਨਾਨਕ ਸਿੰਘ ਐੱਸਐੱਸਪੀ ਪਟਿਆਲਾ ਅਤੇ ਹਰਿਆਣਾ ਤਰਫ਼ੋਂ ਅੰਬਾਲਾ ਦੇ ਡੀਸੀ ਪਾਰਥ ਗੁਪਤਾ ਅਤੇ ਅੰਬਾਲਾ ਦੇ ਐੱਸਪੀ ਸੁਰਿੰਦਰ ਸਿੰਘ ਮੌਜੂਦ ਸਨ। ਕਿਸਾਨਾਂ ਤਰਫ਼ੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਨ ਸਿੰਘ ਪੰਧੇਰ, ਅਮਰਜੀਤ ਮੋਹੜੀ, ਬਲਦੇਵ ਜ਼ੀਰਾ, ਬਲਵੰਤ ਸਿੰਘ ਬ੍ਰਾਹਮਕੇ, ਗੁਰਅਮਨੀਤ ਸਿੰਘ ਮਾਂਗਟ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੰਯੁਕਤ ਕਿਸਾਨ ਮੋਰਚਾ (ਐੱਨਪੀ) ਵੱਲੋਂ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟਲਾ, ਸੁਖਜੀਤ ਸਿੰਘ ਹਰਦੋਝੰਡੇ ਅਤੇ ਭੰਗੂ ਵਰਿੰਦਰ ਸਿੰਘ ਹਾਜ਼ਰ ਸਨ।
ਇੱਕ ਘੰਟਾ ਚੱਲੀ ਮੀਟਿੰਗ ਮਗਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ, ‘‘ਕਿਸਾਨਾਂ ਨੇ ਹਰਿਆਣਾ ਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਰਸਤਾ ਖੋਲ੍ਹਣ ਲਈ ਤਿਆਰ ਹਨ ਪਰ ਹਰਿਆਣਾ ਵੱਲੋਂ ਵੀ ਰਸਤਾ ਖੋਲ੍ਹਣ ਲਈ ਕਾਰਵਾਈ ਕਰਨੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਉਨ੍ਹਾਂ ਨਾਲ ਮੀ‌ਟਿੰਗ ਕਰਨ ਤੇ ਸਾਡੀਆਂ ਮੰਗਾਂ ਮੰਨ ਕੇ ਲਾਗੂ ਕਰਨ ਤਾਂ ਅਸੀਂ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਹੀ ਵਾਪਸ ਚਲੇ ਜਾਵਾਂਗੇ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਕਿਸਾਨ ਦਿੱਲੀ ਜਾ ਕੇ ਆਪਣਾ ਸੰਘਰਸ਼ ਜਾਰੀ ਰੱਖਣਗੇ।’’ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਸਾਨਾਂ ਨਾਲ ਇੱਕ ਮੀ‌‌‌ਟਿੰਗ ਹੋਰ ਕਰਨ ਲਈ ਕਿਹਾ ਹੈ, ਜਿਸ ਬਾਰੇ ਕੁਝ ਦਿਨਾਂ ਵਿੱਚ ਇਕ ਮੀਟਿੰਗ ਹੋਰ ਕੀਤੀ ਜਾਵੇਗੀ। ਇਸ ਦੌਰਾਨ ਸ਼ੰਭੂ ਬਾਰਡਰ ’ਤੇ ਅੱਜ ਕਿਸਾਨਾਂ ਦਾ ਇਕੱਠ ਕਾਫ਼ੀ ਵਧ ਗਿਆ ਹੈ ਜਿੱਥੇ ਬਾਰਡਰ ’ਤੇ ਬੈਠੇ ਕਿਸਾਨਾਂ ਨੇ ਡਟੇ ਰਹਿਣਾ ਅਹਿਦ ਲਿਆ।

Advertisement

Advertisement
Advertisement