For the best experience, open
https://m.punjabitribuneonline.com
on your mobile browser.
Advertisement

ਇੰਤਕਾਲ ਨਾ ਹੋਣ ਤੋਂ ਖਫਾ ਕਿਸਾਨਾਂ ਵੱਲੋਂ ਸਬ-ਤਹਿਸੀਲ ਦਾ ਘਿਰਾਓ

08:00 AM Apr 05, 2024 IST
ਇੰਤਕਾਲ ਨਾ ਹੋਣ ਤੋਂ ਖਫਾ ਕਿਸਾਨਾਂ ਵੱਲੋਂ ਸਬ ਤਹਿਸੀਲ ਦਾ ਘਿਰਾਓ
ਜੋਗਾ ਸਬ-ਤਹਿਸੀਲ ਦਾ ਘਿਰਾਓ ਕਰਦੇ ਹੋਏ ਕਿਸਾਨ।
Advertisement

ਸ਼ੰਗਾਰਾ ਸਿੰਘ ਅਕਲੀਆ
ਜੋਗਾ, 4 ਅਪਰੈਲ
ਇਥੇ ਸਬ-ਤਹਿਸੀਲ ਵਿੰਚ ਨਾਇਬ ਤਹਿਸੀਦਾਰ ਵੱਲੋਂ ਪਿਛਲੇ ਸਮੇਂ ਤੋਂ ਇੰਤਕਾਲ ਮਨਜ਼ੂਰ ਨਾ ਖਫਾ ਕਿਸਾਨਾਂ ਨੇ ਅੱਜ ਕਿਸਾਨ ਜਥੇਬੰਦੀ ਉਗਰਾਹਾਂ ਦੀ ਅਗਵਾਈ ਹੇਠ ਸਬ-ਤਹਿਸੀਲ ਦਾ ਘਿਰਾਓ ਕੀਤਾ। ਜਥੇਬੰਦੀ ਦੇ ਆਗੂ ਬਲਵੰਤ ਸਿੰਘ ਰੜ੍ਹ ਅਤੇ ਭੋਲਾ ਸਿੰਘ ਮਾਖਾਂ ਚਹਿਲਾ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਵਿਪਨ ਕੁਮਾਰ ਦਾ ਘਿਰਾਓ ਕੀਤਾ ਗਿਆ ਹੈ ਕਿਉਂਕਿ ਹੁਣ ਪਾਣੀ ਸਿਰ ਤੋਂ ਲੰਘਣ ਵਾਲੀ ਗੱਲ ਹੋਈ ਪਈ ਸੀ। ਕਰਮ ਸਿੰਘ ਅਕਲੀਆ ਤੇ ਜਗਤਾਰ ਸਿੰਘ ਰੱਲਾ ਨੇ ਕਿਹਾ ਕਿ ਸਬ-ਤਹਿਸੀਲ ਜੋਗਾ ਦਾ ਬਹੁਤ ਮਾੜਾ ਹਾਲ ਹੈ। ਇਥੇ ਲੰਘੀ 4 ਜਨਵਰੀ ਨੂੰ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਅਤਲਾ ਕਲਾਂ ਦੀ ਤਬਦੀਲ ਮਲਕੀਅਤ ਹੋ ਚੁੱਕੀ ਹੈ ਪਰ ਅੱਜ ਤੱਕ ਇਸ ਤਬਦੀਲ ਮਲਕੀਅਤ ਦਾ ਵਿਸ਼ੇਸ਼ ਕਥਨ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਲੰਘੀ 11 ਜਨਵਰੀ ਨੂੰ ਅੰਗਰੇਜ਼ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰੜ੍ਹ ਦੀ ਰਜਿਸਟਰੀ ਹੋ ਚੁੱਕੀ ਹੈ ਜਿਸ ਦਾ ਵਿਸ਼ੇਸ਼ ਕਥਨ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਥੇ 80 ਇੰਤਕਾਲ ਵਿਪਨ ਕੁਮਾਰ ਨਾਇਬ ਤਹਿਸੀਲਦਾਰ ਜੋਗਾ ਵੱਲੋਂ ਮਨਜ਼ੂਰ ਨਹੀਂ ਕੀਤੇ ਗਏ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੂਰੇ ਮਸਲੇ ਦਾ ਹੱਲ ਇੱਕ ਹਫ਼ਤੇ ਦੇ ਅੰਦਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਪਾਸੇ ਨਾਇਬ ਤਹਿਸੀਲਦਾਰ ਵਿਪਨ ਕੁਮਾਰ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਇੰਤਕਾਲ ਇੱਕ ਹਫਤੇ ਦੇ ਅੰਦਰ-ਅੰਦਰ ਮਨਜ਼ੂਰ ਕੀਤੇ ਜਾਣਗੇ।

Advertisement

Advertisement
Author Image

Advertisement
Advertisement
×