For the best experience, open
https://m.punjabitribuneonline.com
on your mobile browser.
Advertisement

ਪੀੜਤ ਧਿਰ ’ਤੇ ਕੇਸ ਦਰਜ ਕਰਨ ਖ਼ਿਲਾਫ਼ ਕਿਸਾਨਾਂ ਨੇ ਥਾਣਾ ਘੇਰਿਆ

06:57 AM Apr 25, 2024 IST
ਪੀੜਤ ਧਿਰ ’ਤੇ ਕੇਸ ਦਰਜ ਕਰਨ ਖ਼ਿਲਾਫ਼ ਕਿਸਾਨਾਂ ਨੇ ਥਾਣਾ ਘੇਰਿਆ
ਥਾਣਾ ਭੈਣੀ ਮੀਆਂ ਖਾਂ ਦਾ ਘਿਰਾਓ ਕਰਦੀ ਹੋਈ ਪੀੜਤ ਧਿਰ ਅਤੇ ਕਿਸਾਨ। - ਫੋਟੋ: ਜਾਗੋਵਾਲ
Advertisement

ਪੱਤਰ ਪ੍ਰੇਰਕ
ਕਾਹਨੂੰਵਾਨ, 24 ਅਪਰੈਲ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਾਗੜੀਆਂ ਵਿੱਚ ਬੀਤੇ ਦਿਨ ਹੋਏ ਝਗੜੇ ਤੋਂ ਬਾਅਦ ਪੀੜਤ ਧਿਰ ਖ਼ਿਲਾਫ਼ ਕੇਸ ਦਰਜ ਕਰਨ ਵਿਰੁੱਧ ਕਿਸਾਨਾਂ ਨੇ ਥਾਣੇ ਦਾ ਘਿਰਾਓ ਕੀਤਾ। ਇਸ ਸਬੰਧੀ ਕਿਸਾਨ ਆਗੂ ਸਤਨਾਮ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਬਾਗੜੀਆਂ ਵਿੱਚ ‘ਆਪ’ ਆਗੂ ਦੇ ਪਰਿਵਾਰ ਵੱਲੋਂ ਪਿੰਡ ਦੇ ਇੱਕ ਨੌਜਵਾਨ ਨੂੰ ਪਿੰਡ ਤੋਂ ਚੁੱਕ ਕੇ ਮਾਰ ਕੁਟਾਈ ਕੀਤੀ ਗਈ ਸੀ ਜਿਸ ਦੀ ਸ਼ਿਕਾਇਤ ਐੱਸਐੱਸਪੀ ਨੂੰ ਕਰਨ ਉੱਤੇ ਪੁਲੀਸ ਨੇ ਪੀੜਤ ਨੌਜਵਾਨ ਨੂੰ ਚੇਅਰਮੈਨ ਚੈਂਚਲ ਸਿੰਘ ਦੇ ਘਰ ਤੋਂ ਗੰਭੀਰ ਹਾਲਤ ਵਿੱਚ ਚੁੱਕ ਕੇ ਲਿਆਂਦਾ ਸੀ। ਇਸ ਉੱਤੇ ਕਾਰਵਾਈ ਕਰਦਿਆਂ ਚੇਅਰਮੈਨ ਚੈਂਚਲ ਸਿੰਘ ਦੇ ਪੁੱਤਰਾਂ, ਪੋਤਿਆਂ ਅਤੇ ਭਤੀਜਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਰਾਜਨੀਤਕ ਦਬਾਅ ਸਦਕਾ ਇੱਕ ਹਫ਼ਤਾ ਬੀਤਣ ਤੋਂ ਬਾਅਦ ਪੀੜਤ ਧਿਰ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਦੇ ਵਿਰੋਧ ਵਿੱਚ ਪਗੜੀ ਸੰਭਾਲ ਲਹਿਰ, ਮਾਝਾ ਕਿਸਾਨ ਸੰਘਰਸ਼ ਕਮੇਟੀ ਅਤੇ ਸਾਬਕਾ ਫ਼ੌਜੀਆਂ ਦੀ ਜਥੇਬੰਦੀ ਨੇ ਸਾਂਝੇ ਤੌਰ ’ਤੇ ਥਾਣੇ ਦਾ ਘਿਰਾਓ ਕੀਤਾ। ਧਰਨੇ ਵਿੱਚ ਕਿਸਾਨ ਆਗੂ ਸਤਨਾਮ ਸਿੰਘ, ਬਲਵਿੰਦਰ ਸਿੰਘ ਰਾਜੂ ਔਲਖ, ਸੁਖਦੇਵ ਸਿੰਘ ਛਿਛਰਾ, ਕਸ਼ਮੀਰ ਸਿੰਘ ਤੁਗਲਵਾਲ, ਨੰਬਰਦਾਰ ਦਲੀਪ ਸਿੰਘ, ਸਰਪੰਚ ਦਲਜੀਤ ਸਿੰਘ, ਰਸ਼ਪਾਲ ਸਿੰਘ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ ਰਾਜਪੁਰ, ਸਰਪੰਚ ਦਵਿੰਦਰ ਸਿੰਘ ਮੁਲਾਂਵਾਲ, ਨਿਪਾਲ ਸਿੰਘ, ਦਵਿੰਦਰ ਸਿੰਘ ਨਾਗਰਾ, ਸੁਖਜਿੰਦਰ ਸਿੰਘ ਫੌਜੀ, ਹਰਦੀਪ ਸਿੰਘ ਆਲਮਾ, ਲਖਵਿੰਦਰ ਸਿੰਘ, ਹਰਦੀਪ ਸਿੰਘ ਤੇ ਜਗਮੋਹਣ ਸਿੰਘ ਹਾਜ਼ਰ ਸਨ।

Advertisement

‘ਸਿੱਟ’ ਬਣਾ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇਗੀ: ਡੀਐੱਸਪੀ

ਇਸ ਦੌਰਾਨ ਹਲਕਾ ਡੀ.ਐੱਸ.ਪੀ. ਰਾਜਬੀਰ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਐੱਸਐੱਸਪੀ ਗੁਰਦਾਸਪੁਰ ਹਰੀਸ਼ ਦਿਆਮਾ ਨੇ ਉਨ੍ਹਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ‘ਸਿੱਟ’ ਬਣਾ ਕੇ ਇਸ ਮਾਮਲੇ ਦੀ ਡੂੰਘਾਈ ਨਾਲ 16 ਮਈ ਤੱਕ ਕੀਤੀ ਜਾਵੇ। ਪੁਲੀਸ ਨੇ ਯਕੀਨ ਦਿਵਾਇਆ ਕਿ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਕਿਸਾਨਾਂ ਨੇ ਰੋਸ ਧਰਨਾ 16 ਮਈ ਲਈ ਅੱਗੇ ਪਾ ਦਿੱਤਾ ਹੈ।

Advertisement
Author Image

sukhwinder singh

View all posts

Advertisement
Advertisement
×