ਕਿਸਾਨਾਂ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਦਾ ਘਿਰਾਓ
07:28 AM May 24, 2024 IST
Advertisement
ਸ਼ੰਗਾਰਾ ਸਿੰਘ ਅਕਲੀਆ
ਜੋਗਾ, 23 ਮਈ
ਪੁਲੀਸ ਨੂੰ ਅੱਜ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਕਿਸਾਨਾਂ ਨੇ ਪਿੰਡ ਅਕਲੀਆ ਵਿੱਚ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਘਿਰਾਓ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ਧਨੇਰ) ਦੇ ਸੂਬਾਈ ਆਗੂ ਮੱਖਣ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਬਲਾਕ ਆਗੂ ਰਾਵਲ ਸਿੰਘ ਕੋਟੜਾ ਨੇ ਗੁਰਮੀਤ ਸਿੰਘ ਖੁੱਡੀਆਂ ਤੋਂ ਕਈ ਸਵਾਲ ਕੀਤੇ, ਜਿਨ੍ਹਾਂ ਦਾ ਜਵਾਬ ਦੇਣ ਵਿੱਚ ਖੁੱਡੀਆਂ ਟਾਲ-ਮਟੋਲ ਕਰਦੇ ਦਿਖਾਈ ਦਿੱਤੇ। ਕਿਸਾਨ ਆਗੂ ਵੱਲੋਂ ‘ਆਪ’ ਉਮੀਦਵਾਰ ਨੂੰ ਸਵਾਲਾਂ ਦੀ ਲੜੀ ’ਚ ਕੁਦਰਤੀ ਆਫ਼ਤ ਨਾਲ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ, ਸਿੱਖਿਆ ਤੇ ਸਿਹਤ ਦਾ ਕੇਂਦਰੀਕਰਨ, ਕੇਂਦਰ ਸਰਕਾਰ ਦੀ ਸਿੱਖਿਆ ਨੀਤੀ 2020 ’ਤੇ ਧਾਰੀ ਚੁੱਪੀ, ਖੇਤੀ ਵਿਭਿੰਨਤਾ ਦੀ ਨੀਤੀ ਲਈ ਬੀਐੱਸਜੀ ਕੰਪਨੀ ਨੂੰ ਦਿੱਤੇ ਅਧਿਕਾਰ ਆਦਿ ਸਵਾਲ ਸ਼ਾਮਿਲ ਸਨ। ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਸੇ ਵੀ ਸਵਾਲ ਦਾ ਕੋਈ ਤਸ਼ੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ।
Advertisement
Advertisement