ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਪਵਨ ਸੈਣੀ ਦਾ ਘਿਰਾਓ

08:45 AM Sep 24, 2024 IST
ਕਿਸਾਨਾਂ ਵਿਚ ਘਿਰੇ ਭਾਜਪਾ ਉਮੀਦਵਾਰ ਪਵਨ ਸੈਣੀ

ਰਤਨ ਸਿੰਘ ਢਿੱਲੋਂ
ਅੰਬਾਲਾ, 23 ਸਤੰਬਰ
ਪੰਜੋਖਰਾ ਸਾਹਿਬ ਪੁਲੀਸ ਥਾਣੇ ਦੇ ਤਹਿਤ ਫ਼ਤਿਹਗੜ੍ਹ ਪਿੰਡ ਵਿਚ ਕਿਸਾਨਾਂ ਨੇ ਆਪਣੇ ਕਾਫਲੇ ਨਾਲ ਚੋਣ ਪ੍ਰਚਾਰ ਕਰਨ ਆਏ ਨਰਾਇਣਗੜ੍ਹ ਹਲਕੇ ਤੋਂ ਭਾਜਪਾ ਉਮੀਦਵਾਰ ਪਵਨ ਸੈਣੀ ਨੂੰ ਘੇਰ ਲਿਆ। ਕਿਸਾਨਾਂ ਨੇ ਉਨ੍ਹਾਂ ਦੇ ਰਾਹ ਵਿਚ ਚਾਰੇ ਪਾਸੇ ਟਰੈਕਟਰ ਲਾ ਦਿੱਤੇ। ਕਰੀਬ ਡੇਢ ਘੰਟਾ ਪਵਨ ਸੈਣੀ ਕਿਸਾਨਾਂ ਵਿੱਚ ਫਸੇ ਰਹੇ। ਪੰਜੋਖਰਾ ਥਾਣੇ ਦੇ ਇੰਚਾਰਜ ਇੰਸਪੈਕਟਰ ਵਰਿੰਦਰ ਤੇ ਐੱਸਪੀ ਅੰਬਾਲਾ ਸੁਰਿੰਦਰ ਸਿੰਘ ਭੋਰੀਆ ਭਾਰੀ ਪੁਲੀਸ ਬਲ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਹਲਕਾ ਲਾਠੀਚਾਰਜ ਕਰ ਕੇ ਪਵਨ ਸੈਣੀ ਨੂੰ ਉੱਥੋਂ ਕੱਢਿਆ। ਜਾਣਕਾਰੀ ਅਨੁਸਾਰ ਘਟਨਾ ਐਤਵਾਰ ਸ਼ਾਮ ਦੀ ਹੈ। ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਪਵਨ ਸੈਣੀ ਵੋਟ ਮੰਗਣ ਆ ਰਹੇ ਹਨ ਤਾਂ ਉਹ ਪੂਰੀ ਤਿਆਰੀ ਨਾਲ ਉਨ੍ਹਾਂ ਦੇ ਰਾਹ ਵਿਚ ਪਹੁੰਚ ਗਏ ਅਤੇ ਕਾਫਲੇ ਨੂੰ ਸੜਕ ਤੇ ਘੇਰ ਲਿਆ। ਕਿਸਾਨਾਂ ਨੇ ਪਵਨ ਸੈਣੀ ਦੀ ਗੱਡੀ ਦੇ ਆਲ ਦੁਆਲੇ ਟਰੈਕਟਰ ਲਾ ਦਿੱਤੇ ਜਿਸ ਨਾਲ ਉਹ ਟਰੈਕਟਰਾਂ ਵਿਚਕਾਰ ਬੁਰੀ ਤਰ੍ਹਾਂ ਫਸ ਗਏ ਸਨ।

Advertisement

Advertisement