ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ

07:46 AM Jul 13, 2024 IST

ਗੂਹਲਾ ਚੀਕਾ (ਪੱਤਰ ਪ੍ਰੇਰਕ):

Advertisement

ਅਖਿਲ ਭਾਰਤੀ ਕਿਸਾਨ ਸਭਾ ਜ਼ਿਲ੍ਹਾ ਕਮੇਟੀ ਦੇ ਮੈਬਰਾਂ ਨੇ ਪਟੇ ਦੀ ਜ਼ਮੀਨ ਦਾ ਮਾਲਕਾਨਾ ਹੱਕ ਦੀ ਮੰਗ ਸਬੰਧੀ ਐੱਸਡੀਐੱਮ ਕ੍ਰਿਸ਼ਨ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਭਾਰਤੀ ਕਿਸਾਨ ਸਭਾ ਦੇ ਮੈਂਬਰ ਜਸਪਾਲ ਸਿੰਘ, ਇੰਦਰ ਸਿੰਘ ਅਤੇ ਰਾਮਪਾਲ ਨੇ ਦੱਸਿਆ ਕਿ ਆਬਾਦਕਾਰ ਪਟੇਦਾਰ ਪਿਛਲੇ 65-70 ਸਾਲਾਂ ਤੋਂ ਇਸ ਜ਼ਮੀਨ ’ਤੇ ਖੇਤੀ ਕਰਦੇ ਆ ਰਹੇ ਹਨ ਅਤੇ ਜ਼ਮੀਨ ਦੀ ਲੀਜ਼ ਮਨੀ ਸਮੇਂ ਤੋਂ ਦੇ ਰਹੇ ਹਨ, ਇਸ ਦੇ ਬਾਵਜੂਦ ਪਟੇਦਾਰਾਂ ਨੂੰ ਹਰ ਸਮਾਂ ਜ਼ਮੀਨ ਸਤੋਂ ਬੇਦਖ਼ਲ ਕਰਨ ਦਾ ਡਰ ਬਣਿਆ ਰਹਿੰਦਾ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਲੀਜ਼ ਮਨੀ ਦੇ ਰੂਪ ਵਿੱਚ ਹੁਣ ਤੱਕ ਜ਼ਮੀਨ ਦੀ ਕੀਮਤ ਅਦਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਾਬਕਾ ਸਰਕਾਰ ਦੁਆਰਾ 3 ਜਨਵਰੀ 2008 , 28 ਨਵੰਬਰ 2010 ਅਤੇ 13 ਦਸੰਬਰ 2013 ਦੇ ਤਿੰਨ ਅਧਿਸੂਚਨਾ ਜਾਰੀ ਕਰ ਕਾਸ਼ਤਕਾਰ ਪਟੇਦਾਰਾਂ ਨੂੰ ਜ਼ਮੀਨ 99 ਸਾਲਾਂ ਦੇ ਮਾਲਕਾਨਾ ਤੇ ਦੇਣ ਦਾ ਕਾਨੂੰਨ ਪਾਸ ਕੀਤਾ ਸੀ ਪਰ ਅੱਜ ਤੱਕ ਇੱਕ ਵੀ ਕਿਸਾਨ ਨੂੰ 99 ਸਾਲ ਦਾ ਪਟਾ ਨਹੀਂ ਮਿਲਿਆ।

Advertisement
Advertisement