ਕਿਸਾਨਾਂ ਨੇ ਐੱਸਡੀਐੱਮ ਨੂੰ ਸੌਂਪਿਆ ਮੰਗ ਪੱਤਰ
10:43 AM Nov 18, 2023 IST
ਪੱਤਰ ਪ੍ਰੇਰਕ
ਸਮਰਾਲਾ, 17 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਇੱਕ ਵਫਦ ਵੱਲੋਂ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ ਮੋਹਣ ਸਿੰਘ ਬਾਲਿਓਂ ਦੀ ਅਗਵਾਈ ਹੇਠ ਐੱਸਡੀਐੱਮ ਸਮਰਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਬਲਾਕ ਸਮਰਾਲਾ ਅਤੇ ਬਲਾਕ ਮਾਛੀਵਾੜਾ ਦੇ ਜਿਨ੍ਹਾਂ ਕਿਸਾਨਾਂ ਦੇ ਖੇਤ ਸਰਹਿੰਦ ਨਹਿਰ ਦੇ ਨਾਲ-ਨਾਲ ਲੱਗਦੇ ਹਨ, ਉਨ੍ਹਾਂ ਦੀਆਂ ਫ਼ਸਲਾਂ ਦਾ ਜੰਗਲੀ ਸੂਰਾਂ ਅਤੇ ਰੋਜ਼ਾਂ ਵੱਲੋਂ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ। ਅੱਜਕੱਲ੍ਹ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਕੀਤੀ ਹੋਈ ਹੈ ਅਤੇ ਆਲੂ ਬੀਜੇ ਹੋਏ ਹਨ, ਇਨ੍ਹਾਂ ਫਸਲਾਂ ਨੂੰ ਉਕਤ ਜੰਗਲੀ ਸੂਰ ਤੇ ਰੋਜ਼ ਨੁਕਸਾਨ ਕਰ ਰਹੇ ਹਨ।
Advertisement
Advertisement