For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਸਿਸਵਾਂ ਨਦੀ ਦੇ ਸਫ਼ਾਈ ਕਾਰਜ ਰੁਕਵਾਏ

08:44 AM May 09, 2024 IST
ਕਿਸਾਨਾਂ ਨੇ ਸਿਸਵਾਂ ਨਦੀ ਦੇ ਸਫ਼ਾਈ ਕਾਰਜ ਰੁਕਵਾਏ
ਪਿੰਡ ਮੁਗਲਮਾਜਰੀ ਵਿੱਚ ਮਸ਼ੀਨਰੀ ਦਾ ਵਿਰੋਧ ਕਰਦੇ ਹੋਏ ਇਲਾਕਾ ਵਾਸੀ।
Advertisement

ਜਗਮੋਹਨ ਸਿੰਘ
ਰੂਪਨਗਰ, 8 ਮਈ
ਜ਼ਿਲ੍ਹਾ ਰੂਪਨਗਰ ਦੇ ਪਿੰਡ ਮੁਗਲਮਾਜਰੀ ਵਿੱਚ ਸਿਸਵਾਂ ਨਦੀ ਦੀ ਸਫ਼ਾਈ ਕਰਨ ਆਈ ਮਸ਼ੀਨਰੀ ਨੂੰ ਮੁਗਲਮਾਜਰੀ, ਸੀਹੋਮਾਜਰਾ, ਗੋਸਲਾ, ਅਧਰੇੜ ਅਤੇ ਬਾਬਾ ਸੋਤਲ ਆਦਿ ਪਿੰਡਾਂ ਦੇ ਵਸਨੀਕਾਂ ਤੋਂ ਇਲਾਵਾ ਕਿਸਾਨ ਯੂਨੀਅਨ ਕਾਦੀਆਂ ਤੇ ਸ਼ੇਰ-ਏ-ਪੰਜਾਬ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਰੋਕ ਕੇ ਡੀ-ਸਿਲਟਿੰਗ ਦੀ ਓਟ ਵਿੱਚ ਨਾਜਾਇਜ਼ ਖਣਨ ਦਾ ਦੋਸ਼ ਲਗਾਉਂਦਿਆਂ ਰੋਕ ਦਿੱਤਾ। ਉਨ੍ਹਾਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸਾਬਕਾ ਬਲਾਕ ਸਮਿਤੀ ਚੇਅਰਮੈਨ ਨਰਿੰਦਰ ਸਿੰਘ ਮਾਵੀ ਨੇ ਕਿਹਾ ਕਿ ਸੂਬਾ ਸਰਕਾਰ ਨਦੀ ਦੀ ਸਫ਼ਾਈ ਦੀ ਓਟ ਅਧੀਨ ਨਦੀ ਵਿੱਚੋਂ ਖਣਨ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕਰਨ ਤੋਂ ਬਾਅਦ ਦੋ ਘੰਟੇ ਤਕ ਕੋਈ ਅਧਿਕਾਰੀ ਨਹੀਂ ਪੁੱਜਿਆ।
ਇਲਾਕੇ ਦੇ ਕਾਂਗਰਸੀ ਆਗੂ ਬਬਲਾ ਗੋਸਲਾ, ਮੁਗਲਮਾਜਰੀ ਦੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ, ਸੋਤਲ ਬਾਬਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਨਦੀ ਦੀ ਸਫ਼ਾਈ ਸਬੰਧੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਇਲਾਕੇ ਦੀਆਂ ਪੰਚਾਇਤਾਂ ਜਾਂ ਲੋਕਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇ ਸਿੰਜਾਈ ਵਿਭਾਗ ਨੇ ਇੱਥੋਂ ਮਿੱਟੀ ਪੁੱਟ ਕੇ ਵੇਚਣੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਖ਼ਰਾਬ ਹੋ ਜਾਣਗੀਆਂ ਤੇ ਨਦੀ ਨੇੜਲੀਆਂ ਫ਼ਸਲਾਂ ਵੀ ਬਰਬਾਦ ਹੋ ਜਾਣਗੀਆਂ। ਉਨ੍ਹਾਂ ਮੰਗ ਕੀਤੀ ਕਿ ਨਦੀ ਵਿੱਚੋਂ ਪੁੱਟੀ ਮਿੱਟੀ ਨਾਲ ਨਦੀ ਦੇ ਕਿਨਾਰੇ ਮਜ਼ਬੂਤ ਕੀਤੇ ਜਾਣ।

Advertisement

ਹੜ੍ਹਾਂ ਤੋਂ ਬਚਾਅ ਲਈ ਨਦੀ ਦੀ ਸਫ਼ਾਈ ਜ਼ਰੂਰੀ: ਐਕਸੀਅਨ

ਜ਼ਿਲ੍ਹਾ ਰੂਪਨਗਰ ਦੇ ਸਬੰਧਤ ਵਿਭਾਗ ਦੇ ਐਕਸੀਅਨ ਹਰਸ਼ਾਂਤ ਵਰਮਾ ਨੇ ਕਿਹਾ ਕਿ ਪਿਛਲੇ ਸਾਲ ਬਰਸਾਤ ਦੌਰਾਨ ਸਿਸਵਾਂ ਨਦੀ ਵਿੱਚ ਆਏ ਹੜ੍ਹ ਨਾਲ ਭਾਰੀ ਨੁਕਸਾਨ ਹੋਇਆ ਸੀ। ਇਸ ਕਰ ਕੇ ਆਉਣ ਵਾਲੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਹੜ੍ਹਾਂ ਨਾਲ ਨੁਕਸਾਨ ਹੋਣ ਤੋਂ ਬਚਾਅ ਲਈ ਨਦੀ ਦੀ ਸਫ਼ਾਈ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹਿਯੋਗ ਕਰਨ।

Advertisement
Author Image

sukhwinder singh

View all posts

Advertisement
Advertisement
×