ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਲਵਾਈ ਲਈ ਮੀਂਹ ਉਡੀਕਣ ਲੱਗੇ ਕਿਸਾਨ

10:23 AM Jun 18, 2024 IST
ਕਿਸਾਨ ਵੱਲੋਂ ਝੋਨੇ ਦੀ ਲਵਾਈ ਲਈ ਤਿਆਰ ਕੀਤਾ ਹੋਇਆ ਖੇਤ।

ਕਰਮਜੀਤ ਸਿੰਘ ਚਿੱਲਾ
ਬਨੂੜ, 17 ਜੂਨ
ਕਿਸਾਨਾਂ ਵੱਲੋਂ ਝੋਨਾ ਲਾਉਣ ਲਈ ਖੇਤ ਤਿਆਰ ਕੀਤੇ ਪਏ ਹਨ। ਪਾਣੀ ਰੋਕਣ ਲਈ ਵੱਟਾਂ ਪਾਈਆਂ ਹੋਈਆਂ ਹਨ। ਝੋਨੇ ਦੀ ਪਨੀਰੀ ਵੀ ਤਿਆਰ ਹੈ। ਪਾਵਰਕੌਮ ਵੱਲੋਂ 15 ਜੂਨ ਤੋਂ ਖੇਤੀਬਾੜੀ ਲਈ ਅੱਠ ਘੰਟੇ ਪਾਵਰ ਸਪਲਾਈ ਵੀ ਨਿਰੰਤਰ ਦਿੱਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਬਨੂੜ ਖੇਤਰ ਵਿੱਚ ਝੋਨੇ ਦੀ ਲਵਾਈ ਦਾ ਕੰਮ ਹਾਲੇ ਆਰੰਭ ਨਹੀਂ ਹੋ ਸਕਿਆ ਹੈ। ਕਿਸਾਨ ਝੋਨੇ ਦੀ ਲਵਾਈ ਸ਼ੁਰੂ ਕਰਨ ਲਈ ਮੀਂਹ ਦੀ ਉਡੀਕ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਹਾਲੇ ਤੱਕ ਕਿਸੇ-ਕਿਸੇ ਪਿੰਡ ਵਿੱਚ ਸਿਰਫ਼ ਇੱਕਾ-ਦੁੱਕਾ ਕਿਸਾਨਾਂ ਨੇ ਹੀ ਝੋਨੇ ਦੀ ਲਵਾਈ ਆਰੰਭ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਇੰਨੀ ਗਰਮੀ ਵਿੱਚ ਸਿਰਫ਼ ਟਿਊਬਵੈੱਲ ਰਾਹੀਂ ਝੋਨੇ ਲਈ ਪਾਣੀ ਪੂਰਾ ਕਰਨਾ ਸੰਭਵ ਨਹੀਂ ਹੈ। ਕਿਸਾਨਾਂ ਨੇ ਦੱਸਿਆ ਕਿ ਜੇ ਕਿਸੇ ਕਿਸਾਨ ਨੇ ਇੱਕ ਦੋ ਏਕੜ ਝੋਨਾ ਲਾਇਆ ਵੀ ਹੈ ਤਾਂ ਵੀ ਉਸ ਨੇ ਅਗਲੇਰੀ ਲਵਾਈ ਰੋਕ ਦਿੱਤੀ ਹੈ।
ਕਿਸਾਨਾਂ ਨੇ ਕਿਹਾ ਕਿ ਭਰਵਾਂ ਮੀਂਹ ਪੈਣ ਨਾਲ ਹੀ ਝੋਨੇ ਦੀ ਲਵਾਈ ਆਰੰਭ ਹੋ ਸਕੇਗੀ ਤੇ ਮੀਂਹ ਦਾ ਪਾਣੀ ਭਰਨ ਨਾਲ ਟਿਊਬਵੈੱਲ ਵੀ ਪਾਣੀ ਪੂਰਾ ਕਰੀ ਜਾਣਗੇ। ਮੀਂਹ ਪੈਣ ਨਾਲ ਤਾਪਮਾਨ ਵੀ ਡਿੱਗੇਗਾ ਤੇ ਇਸ ਨਾਲ ਵੀ ਝੋਨੇ ਦਾ ਪਾਣੀ ਘੱਟ ਸੁੱਕੇਗਾ ਤੇ ਝੋਨੇ ਦੇ ਬੂਟੇ ਨਾਲੋ-ਨਾਲ ਹਰੇ ਹੋ ਜਾਣਗੇ। ਕਿਸਾਨਾਂ ਨੇ ਦੱਸਿਆ ਕਿ ਹਰ ਵਰ੍ਹੇ ਧਰਤੀ ਹੇਠਲਾ ਪਾਣੀ ਡੂੰਘਾ ਹੋ ਰਿਹਾ ਹੈ ਤੇ ਲਗਾਤਾਰ ਟਿਊਬਵੈੱਲ ਚੱਲਣ ਨਾਲ ਬੋਰ ਪਾਣੀ ਛੱਡਣ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਮੀਂਹ ਵਿੱਚ ਦੇਰੀ ਹੋਣ ਨਾਲ ਝੋਨੇ ਦੀ ਪਨੀਰੀ ਪੱਕਣ ਦਾ ਖ਼ਤਰਾ ਹੈ ਪਰ ਮੀਂਹ ਤੋਂ ਬਿਨਾਂ ਝੋਨਾ ਲਗਾ ਕੇ ਵੀ ਕੋਈ ਫ਼ਾਇਦਾ ਨਹੀਂ ਹੈ। ਕਿਸਾਨਾਂ ਦੇ ਟਿਊਬਵੈੱਲਾਂ ਉੱਤੇ ਬੈਠੇ ਮਜ਼ਦੂਰ ਵੀ ਝੋਨੇ ਦੀ ਲਵਾਈ ਲਈ ਮੀਂਹ ਦੀ ਉਡੀਕ ਰਹੇ ਹਨ।

Advertisement

ਝੋਨੇ ਦੀ ਸਿੱਧੀ ਬਿਜਾਈ ਨੂੰ ਨਹੀਂ ਮਿਲਿਆ ਹੁੰਗਾਰਾ

ਬਨੂੜ ਖੇਤਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ। ਇਸ ਖੇਤਰ ਵਿੱਚ ਇਸ ਵਰ੍ਹੇ ਕਿਸੇ ਵੀ ਪਿੰਡ ਵਿੱਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਨਾਲ ਇੱਕ ਮਰਲਾ ਵੀ ਨਹੀਂ ਬੀਜਿਆ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਪੰਦਰਾਂ ਸੌ ਰੁਪਏ ਪ੍ਰਤੀ ਏਕੜ ਦਾ ਬੋਨਸ ਵੀ ਐਲਾਨਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਪੂਰੇ ਮੁਹਾਲੀ ਜ਼ਿਲ੍ਹੇ ਵਿਚ ਮੁਸ਼ਕਿਲ ਨਾਲ 100 ਏਕੜ ਦੇ ਕਰੀਬ ਰਕਬੇ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ।

Advertisement
Advertisement