For the best experience, open
https://m.punjabitribuneonline.com
on your mobile browser.
Advertisement

ਕਿਸਾਨ ਸ਼ੈਲਰ ਮਾਲਕਾਂ ਨੂੰ ਸਿੱਧਾ ਝੋਨਾ ਵੇਚਣ ਲੱਗੇ

10:03 AM Nov 06, 2023 IST
ਕਿਸਾਨ ਸ਼ੈਲਰ ਮਾਲਕਾਂ ਨੂੰ ਸਿੱਧਾ ਝੋਨਾ ਵੇਚਣ ਲੱਗੇ
Advertisement

ਪੱਤਰ ਪ੍ਰੇਰਕ
ਮਾਨਸਾ, 5 ਨਵੰਬਰ
ਮਾਲਵਾ ਖੇਤਰ ਦੇ ਖਰੀਦ ਕੇਂਦਰਾਂ ਵਿੱਚ ਜਦੋਂ ਝੋਨਾ ਵਿਕਣ ਦੀ ਕਈ-ਕਈ ਦਿਨ ਕਿਸਾਨਾਂ ਨੂੰ ਤਕਲੀਫ਼ ਖੜ੍ਹੀ ਹੋਣ ਲੱਗੀ ਹੈ ਤਾਂ ਉਹ ਆਪਣਾ ਝੋਨਾ ਸ਼ੈੱਲਰ ਮਾਲਕਾਂ ਨੂੰ ਸਿੱਧਾ ਵੇਚਣ ਲਈ ਮਜਬੂਰ ਹੋਣ ਲੱਗੇ ਹਨ। ਹੁਣ ਸ਼ੈਲਰ ਮਾਲਕ ਆੜ੍ਹਤੀਆਂ ਨਾਲ ਗਿੱਟ-ਮਿੱਟ ਕਰਕੇ ਝੋਨੇ ਨੂੰ ਖਰੀਦਣ ਲੱਗੇ ਹਨ। ਸ਼ੈੱਲਰਾਂ ਵਿੱਚ ਸਿੱਧਾ ਝੋਨਾ ਸਰਕਾਰੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਣ ਲੱਗਿਆ ਹੈ,ਪਰ ਉਚ ਅਧਕਾਰੀਆਂ ਦੇ ਕਿਸਾਨ ਜਥੇਬੰਦੀਆਂ ਵੱਲੋਂ ਮਾਮਲੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਅਜੇ ਤੱਕ ਸ਼ੈੱਲਰ ਵਿੱਚ ਸਿੱਧੀ ਜਾਂਦੀ ਕਿਸੇ ਟਰਾਲੀ ਨੂੰ ਅਫਸਰਾਂ ਵੱਲੋਂ ਫੜ੍ਹਿਆ ਨਹੀਂ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਫਫੜੇ ਭਾਈਕੇ, ਭੈਣੀਬਾਘਾ, ਭਾਈਦੇਸ਼ਾ, ਰੱਲਾ, ਖਿਆਲਾ ਕਲਾਂ ਵਿਖੇ ਸ਼ੈਲਰ ਮਾਲਕ ਕਿਸਾਨ ਤੋਂ ਟਰਾਲੀ ਦਾ ਧਰਮ ਕੰਡੇ ਤੋਂ ਵਜ਼ਨ ਕਰਵਾਕੇ ਮੰਡੀ ਵਿੱਚ ਢੇਰੀ ਕਰਵਾ ਲੈਂਦੇ ਹਨ ਅਤੇ ਉਸ ਤੋਂ ਬਾਅਦ ਇਸ ਦੀ ਬੋਲੀ ਲਗਵਾਕੇ ਸਿੱਧੀ ਸ਼ੈਲਰ ਵਿੱਚ ਟਰਾਲੀ ਨੂੰ ਲਜਿਾਇਆ ਜਾ ਰਿਹਾ ਹੈ। ਸ਼ੈਲਰਾਂ ਵਿੱਚ ਝੋਨਾ ਵੇਚਣ ਵਾਲੇ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਖਰੀਦ ਕੇਂਦਰਾਂ ਵਿਚ ਝੋਨਾ ਲਿਆਏ ਸਨ, ਪਰ ਜਦੋਂ ਕਿਸੇ ਨੇ ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ ਤਾਂ ਉਹ ਦੁਖੀ ਹੋਏ ਸ਼ੈਲਰਾਂ ਵਾਲੇ ਪਾਸੇ ਚੱਲ ਪਏ। ਉਨ੍ਹਾਂ ਕਿਸਾਨਾਂ ਦਾ ਕਹਿਣਾ ਕਿ ਸ਼ੈਲਰਾਂ ਵਿਚ ਜਾਣ ਸਾਰ ਟਰਾਲੀ ਧਰਮ ਕੰਡੇ ‘ਤੇ ਤੁਲ ਕੇ ਤੁਰੰਤ ਵਹਿਲੀ ਹੋ ਜਾਂਦੀ ਹੈ ਅਤੇ ਕਿਸਾਨ ਘਰ ਨੂੰ ਚਲਾ ਜਾਂਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਆੜ੍ਹਤੀਆਂ ਦੇ ਆਪਣੇ ਹੀ ਸ਼ੈਲਰ ਹਨ, ਜਦੋਂ ਕਿ ਜਿਨ੍ਹਾਂ ਦੇ ਸ਼ੈੱਲਰ ਨਹੀਂ ਹਨ, ਉਨ੍ਹਾਂ ਦੀ ਸ਼ੈੱਲਰਾਂ ਵਾਲਿਆਂ ਨਾਲ ਸਿੱਧੀ ਗੱਲ ਹੈ।
ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਪੰਜਾਬ ਕਿਸਾਨ ਯੂਨੀਅਨ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਵੱਲੋਂ ਪਿੰਡ ਦੂਲੋਵਾਲ, ਨੰਗਲ ਕਲਾਂ, ਖਾਰਾ, ਬਰਨਾਲਾ, ਫਫੜੇ ਭਾਈਕੇ, ਦਲੇਲ ਸਿੰਘ ਵਾਲਾ, ਬੱਪੀਆਣਾ ਅਤੇ ਖਿਆਲਾਂ ਕਲਾਂ ਦੇ ਖਰੀਦ ਕੇਂਦਰਾਂ ਦਾ ਦੌਰਾ ਕਰਨ ਦੌਰਾਨ ਵੇਖਿਆ ਕਿ ਖਰੀਦ ਕੇਂਦਰਾ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਅਤੇ ਸ਼ੈੱਲਰ ਮਾਲਕਾਂ ਵੱਲੋਂ ਕਿਸਾਨਾਂ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਖਿਆਲਾਂ ਦੀ ਮੰਡੀ ’ਚ 50 ਹਜ਼ਾਰ ਤੋਂ ਗੱਟਾ ਝੋਨੇ ਦਾ ਬੋਲੀ ਦੀ ਉਡੀਕ ’ਚ ਪਿਆ ਹੈ। ਇਸ ਮੌਕੇ ਬਲਾਕ ਪ੍ਰਧਾਨ ਜਗਤਾਰ ਸਿੰਘ ਸਹਾਰਨਾ, ਗੁਰਦੀਪ ਸਿੰਘ ਖਿਆਲਾਂ, ਜਰਨੈਲ ਸਿੰਘ ਖਿਆਲਾ, ਭੱਪਾ ਸਿੰਘ ਵੀ ਮੌਜੂਦ ਸਨ।

Advertisement

ਕਾਰਵਾਈ ਕੀਤੀ ਜਾ ਰਹੀ ਹੈ: ਡੀਸੀ

ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੰਡੀਆਂ ’ਚ ਖਰੀਦ ਦੀ ਖੱਜਲ-ਖੁਆਰੀ ਬਾਰੇ ਜੋ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ। ਉਨ੍ਹਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੜਤਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ-ਰੋਜ਼ ਖਰੀਦ ਏਜੰਸੀਆਂ ਦੇ ਮੁਖੀਆਂ ਨਾਲ ਬਕਾਇਦਾ ਮੀਟਿੰਗ ਕਰਕੇ ਮੰਡੀਆਂ ਦੀ ਪੜਚੋਲ ਕੀਤੀ ਜਾਂਦੀ ਹੈ ਅਤੇ ਜਿੱਥੇ ਕਤਿੇ ਕੋਈ ਕਮੀ-ਪੇਸ਼ੀ ਮਹਿਸੂਸ ਹੁੰਦੀ ਹੈ, ਉਸ ਨੂੰ ਤੁਰੰਤ ਦੂਰ ਕੀਤਾ ਜਾਂਦਾ ਹੈ।

Advertisement

Advertisement
Author Image

Advertisement