ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਨੂੜ ਖੇਤਰ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਸ਼ੁਰੂ

11:47 AM Apr 07, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਕਰਮਜੀਤ ਸਿੰਘ ਚਿੱਲਾ
ਬਨੂੜ, 6 ਅਪਰੈਲ
ਬਨੂੜ ਖੇਤਰ ਵਿਚ ਕਣਕ ਦੀ ਕਟਾਈ ਦਾ ਕੰਮ ਆਰੰਭ ਹੋ ਗਿਆ ਹੈ। ਇੱਥੋਂ ਨੇੜਲੇ ਪਿੰਡ ਖੇੜਾ ਗੱਜੂ ਵਿੱਚ ਅੱਜ ਕਣਕ ਦੀ ਵਾਢੀ ਸ਼ੁਰੂ ਹੋ ਗਈ। ਇੱਕ ਕਿਸਾਨ ਵੱਲੋਂ ਕੰਬਾਇਨ ਅਤੇ ਦੂਜੇ ਵੱਲੋਂ ਪਰਵਾਸੀ ਮਜ਼ਦੂਰਾਂ ਰਾਹੀਂ ਕਣਕ ਦੀ ਕਟਾਈ ਸ਼ੁਰੂ ਕਰਾਈ ਗਈ।
ਨੰਬਰਦਾਰ ਰਘਵੀਰ ਸਿੰਘ ਨੇ ਆਪਣੇ ਖੇਤ ਵਿੱਚ ਪਰਵਾਸੀ ਮਜ਼ਦੂਰ ਲਗਾ ਕੇ ਅੱਜ ਸਵੇਰੇ ਕਣਕ ਦੀ ਕਟਾਈ ਦਾ ਕੰਮ ਆਰੰਭ ਕੀਤਾ। ਮਜ਼ਦੂਰਾਂ ਨੇ ਕਣਕ ਨੂੰ ਦਾਤੀ ਲਾਉਣ ਤੋਂ ਪਹਿਲਾਂ ਲੱਡੂ ਵੰਡੇ। ਕਿਸਾਨ ਨੇ ਦੱਸਿਆ ਕਿ ਉਸ ਨੇ ਬਿਨਾਂ ਪਰਾਲੀ ਸਾੜਿਆਂ ਸੁਪਰ ਸੀਡਰ ਰਾਹੀਂ ਕਣਕ ਦੀ ਡੀਬੀਡਬਲਿਊ 222 ਕਿਸਮ ਦਾ ਬੀਜ 19 ਅਕਤੂਬਰ ਨੂੰ ਬੀਜਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਠੰਢ ਲੰਮੀ ਚੱਲਣ ਕਾਰਨ ਉਸ ਦੀ ਕਣਕ ਪਿਛਲੇ ਵਰ੍ਹੇ ਨਾਲੋਂ ਪੰਦਰਾਂ ਦਿਨ ਲੇਟ ਪੱਕੀ ਹੈ।
ਕਿਸਾਨ ਨੇ ਦੱਸਿਆ ਕਿ ਪਰਵਾਸੀ ਮਜ਼ਦੂਰਾਂ ਨੂੰ ਕਣਕ ਦੀ ਕਟਾਈ, ਥਰੈਸ਼ਰ ਨਾਲ ਕਢਾਈ ਅਤੇ ਤੂੜੀ ਦੀ ਚੁਕਾਈ ਲਈ ਸੱਤ ਹਜ਼ਾਰ ਰੁਪਏ ਪ੍ਰਤੀ ਏਕੜ ਦੀ ਰਕਮ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਹੱਥਾਂ ਨਾਲ ਕਟਾਈ ਮਹਿੰਗੀ ਪੈਂਦੀ ਹੈ ਪਰ ਪਸ਼ੂਆਂ ਲਈ ਤੂੜੀ ਦੀ ਲੋੜ ਕਾਰਨ ਉਨ੍ਹਾਂ ਨੂੰ ਹੱਥਾਂ ਨਾਲ ਕਣਕ ਦੀ ਕਟਾਈ ਕਰਾਉਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਦਿਨ ਬਾਅਦ ਉਹ ਕਣਕ ਦੀ ਗਹਾਈ ਦਾ ਕੰਮ ਆਰੰਭ ਕਰ ਦੇਣਗੇ।
ਇਸੇ ਪਿੰਡ ਦੇ ਗੁਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਨੇ ਅੱਜ ਆਪਣੀ ਚਾਰ ਏਕੜ ਦੇ ਕਰੀਬ ਕਣਕ ਦੀ ਫ਼ਸਲ ਕੰਬਾਈਨ ਨਾਲ ਕਟਾ ਦਿੱਤੀ। ਕਿਸਾਨ ਨੇ ਦੱਸਿਆ ਕਿ ਉਹ ਇਹ ਕਣਕ ਰਾਜਪੁਰਾ ਦੀ ਮੰਡੀ ਵਿਚ ਵੇਚ ਕੇ ਆਵੇਗਾ। ਇਸੇ ਤਰ੍ਹਾਂ ਇਲਾਕੇ ਦੇ ਕਈ ਹੋਰ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਅਗਲੇ ਹਫ਼ਤੇ ਤੋਂ ਕਣਕ ਦੀ ਵਾਢੀ ਦਾ ਕੰਮ ਬਹੁਤ ਜ਼ੋਰ ਨਾਲ ਸ਼ੁਰੂ ਹੋ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਇਸ ਵੇਰ ਕਣਕ ਦਾ ਝਾੜ ਵਧੀਆ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਲੰਮੀ ਠੰਡ ਕਾਰਨ ਕਣਕ ਦਾ ਦਾਣਾ ਮੋਟਾ ਹੈ ਅਤੇ ਸੁੰਗੜਿਆ ਨਹੀਂ ਹੈ।

Advertisement

ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ: ਅਧਿਕਾਰੀ

ਮਾਰਕੀਟ ਕਮੇਟੀ ਬਨੂੜ ਦੇ ਸਕੱਤਰ ਤੇ ਹੋਰਨਾਂ ਕਰਮਚਾਰੀਆਂ ਨੇ ਦੱਸਿਆ ਕਿ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਬਨੂੜ ਮੰਡੀ ਵਿੱਚ ਪਨਗਰੇਨ, ਮਾਰਕਫੈੱਡ ਅਤੇ ਐਫਸੀਆਈ ਵੱਲੋਂ ਕਣਕ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਆੜਤੀ ਐਸੋਸੀਏਸ਼ਨ ਬਨੂੜ ਦੇ ਪ੍ਰਧਾਨ ਪੁਨੀਤ ਜੈਨ ਨੇ ਵੀ ਕਿਹਾ ਕਿ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ।

Advertisement
Advertisement