ਕਿਸਾਨਾਂ ਵੱਲੋਂ ਐੱਸਡੀਓ ਦੇ ਦਫ਼ਤਰ ’ਚ ਧਰਨਾ ਸ਼ੁਰੂ
07:19 AM Jul 24, 2024 IST
Advertisement
ਪੱਤਰ ਪ੍ਰੇਰਕ
ਡੱਬਵਾਲੀ, 23 ਜੁਲਾਈ
ਪਿੰਡ ਅਬੁੱਬਸ਼ਹਿਰ ਦੇ ਕਿਸਾਨ ਲਖਪੱਤ ਧਾਇਲ ਦੇ ਟਿਊਬਵੈੱਲ ਕੁਨੈਕਸ਼ਨ ਦਾ ਟਰਾਂਸਫਾਰਮਰ ਕਰੀਬ 15 ਦਿਨ ਤੋਂ ਖ਼ਰਾਬ ਪਿਆ ਹੈ। ਕਿਸਾਨ ਨੇ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਉਪਮੰਡਲ ਚੌਟਾਲਾ ਨੂੰ ਟਰਾਂਸਫਾਰਮਰ ਬਦਲਣ ਦੀ ਅਪੀਲ ਕੀਤੀ ਸੀ ਪਰ ਹੁਣ ਨਿੱਤ ਨਵੇਂ-ਨਵੇਂ ਬਹਾਨਿਆਂ ਦਾ ਦੌਰ ਜਾਰੀ ਹੈ। ਉਧਰ, ਪਾਣੀ ਦੇ ਘਾਟ ’ਚ ਕਿਸਾਨ ਦੇ ਖੇਤ ਵਿੱਚ ਝੋਨਾ ਸੁੱਕ ਰਿਹਾ ਹੈ। ਖ਼ਰਾਬ ਹੋਏ ਟਰਾਂਸਫਾਰਮਰ ਨੂੰ ਬਦਲਣ ਵਿੱਚ ਬੇਵਜ੍ਹਾ ਦੇਰੀ ਦੇ ਖਿਲਾਫ਼ ਅੱਜ ਵੱਡੀ ਗਿਣਤੀ ਕਿਸਾਨ ਪਿੰਡ ਚੌਟਾਲਾ ਵਿਖੇ ਉਪਮੰਡਲ ਬਿਜਲੀ ਨਿਗਮ ਦੇ ਐਸਡੀਓ ਦਫ਼ਤਰ ਦੇ ਅੰਦਰ ਧਰਨਾ ਲਗਾ ਕੇ ਬੈਠ ਗਏ ਹਨ। ਐੱਸਡੀਓ ਪ੍ਰਦੀਪ ਬਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਚੌਟਾਲਾ ਉਪਮੰਡਲ ਦਾ ਵਧੀਕ ਚਾਰਜ ਹੈ ਪਰ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਿਆ ਜਾਵੇਗਾ।
Advertisement
Advertisement
Advertisement