ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਕਿਸਾਨ ਦੇ ਪੁੱਤਰ ਨਾਇਡੂ ਦਾ ਉਪ ਰਾਸ਼ਟਰਪਤੀ ਤੱਕ ਦਾ ਸਫ਼ਰ ਪ੍ਰੇਰਣਾਦਾਇਕ’

07:53 AM Jul 01, 2024 IST
ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੀ ਜੀਵਨੀ ’ਤੇ ਛਪੀ ਪੁਸਤਕ ਰਿਲੀਜ਼ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਹੈਦਰਾਬਾਦ, 30 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਮ ਵੈਂਕਈਆ ਨਾਇਡੂ ਦੇ ਜੀਵਨ ’ਤੇ ਆਧਾਰਿਤ ਤਿੰਨ ਪੁਸਤਕਾਂ ਰਿਲੀਜ਼ ਕਰਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਸ੍ਰੀ ਮੋਦੀ ਨੇ ਉਨ੍ਹਾਂ ਦੇ ਐਮਰਜੈਂਸੀ ਖ਼ਿਲਾਫ਼ ਸੰਘਰਸ਼, ਕੇਂਦਰੀ ਮੰਤਰੀ ਤੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਨਾਇਡੂ ਐਮਰਜੈਂਸੀ ਵੇਲੇ 17 ਮਹੀਨੇ ਜੇਲ੍ਹ ਵਿਚ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਅਕਸ ਨੂੰ ਵਿਗਾੜ ਕੇ ਕਾਂਗਰਸ ਵੱਲੋਂ ਐਮਰਜੈਂਸੀ ਲਗਾਈ ਗਈ ਸੀ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਉਹ ਉੱਘੇ ਆਗੂ ਦੀਆਂ ਪੁਸਤਕਾਂ ਰਿਲੀਜ਼ ਕਰ ਰਹੇ ਹਨ। ਉਨ੍ਹਾਂ ਨਾਇਡੂ ਦੇ 75ਵੇਂ ਜਨਮ ਦਿਨ ਦੀ ਪੂਰਵ ਸੰਧਿਆ ’ਤੇ ਇਹ ਪੁਸਤਕਾਂ ਰਿਲੀਜ਼ ਕੀਤੀਆਂ। ਇਨ੍ਹਾਂ ਪੁਸਤਕਾਂ ਵਿੱਚ ਸਾਬਕਾ ਉਪ ਰਾਸ਼ਟਰਪਤੀ ਦੀ ਜੀਵਨੀ ਸ਼ਾਮਲ ਹੈ ਜਿਸ ਦਾ ਸਿਰਲੇਖ ਹੈ ‘ਵੈਂਕਈਆ ਨਾਇਡੂ-ਲਾਈਫ ਇਨ ਸਰਵਿਸ’, ‘ਸੇਲੀਬ੍ਰੇਟਿੰਗ ਭਾਰਤ-ਦਿ ਮਿਸ਼ਨ ਐਂਡ ਮੈਸੇਜ ਆਫ ਸ੍ਰੀ ਐਮ ਵੈਂਕਈਆ ਨਾਇਡੂ ਐਜ਼ 13th ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ’, ਤੇਲਗੂ ਵਿੱਚ ਜੀਵਨੀ ‘ਮਹਾਨੇਤਾ- ਲਾਈਫ ਐਂਡ ਜਰਨੀ ਆਫ ਸ੍ਰੀ ਐਮ ਵੈਂਕਈਆ ਨਾਇਡੂ’।
ਸ੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਪੁਸਤਕਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਦੇਸ਼ ਦੀ ਸੇਵਾ ਕਰਨ ਲਈ ਸਹੀ ਦਿਸ਼ਾ ਦਿਖਾਉਣਗੀਆਂ। ਉਨ੍ਹਾਂ ਕਿਹਾ ਕਿ ਨਾਇਡੂ ਦਾ ਇੱਕ ਕਿਸਾਨ ਦਾ ਪੁੱਤਰ ਹੋਣ ਤੋਂ ਲੈ ਕੇ ਕੇਂਦਰੀ ਮੰਤਰੀ ਅਤੇ ਉਪ ਰਾਸ਼ਟਰਪਤੀ ਵਜੋਂ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਣ ਤੱਕ ਦਾ ਸਫ਼ਰ ਤਜਰਬਿਆਂ ਨਾਲ ਭਰਪੂਰ ਹੈ। ਨਾਇਡੂ ਨੇ ਪਾਰਟੀ ਵਿੱਚ ਸੀਨੀਅਰ ਹੋਣ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕੈਬਨਿਟ ਵਿੱਚ ਪੇਂਡੂ ਵਿਕਾਸ ਮੰਤਰਾਲਾ ਲੈਣ ਨੂੰ ਤਰਜੀਹ ਦਿੱਤੀ ਕਿਉਂਕਿ ਉਹ ਪਿੰਡ ਵਾਸੀਆਂ, ਕਿਸਾਨਾਂ ਅਤੇ ਗਰੀਬਾਂ ਦੀ ਸੇਵਾ ਕਰਨਾ ਚਾਹੁੰਦੇ ਸਨ। ਮੋਦੀ ਨੇ ਕਿਹਾ ਕਿ ਨਾਇਡੂ ਦੇ ਸ਼ਹਿਰੀ ਵਿਕਾਸ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਸੀਨੀਅਰ ਕੈਬਨਿਟ ਸਹਿਯੋਗੀ ਵਜੋਂ ‘ਸਵੱਛ ਭਾਰਤ ਮਿਸ਼ਨ’ ਅਤੇ ‘ਸਮਾਰਟ ਸਿਟੀਜ਼ ਮਿਸ਼ਨ’ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਵਜੋਂ ਨਾਇਡੂ ਦੇ ਕਾਰਜਕਾਲ ਦੌਰਾਨ ਧਾਰਾ 370 ਨੂੰ ਖ਼ਤਮ ਕਰਨ ਦਾ ਬਿੱਲ ਸ਼ਾਨ, ਮਾਣ ਅਤੇ ਸਨਮਾਨ ਨਾਲ ਪਾਸ ਕੀਤਾ ਗਿਆ ਸੀ ਹਾਲਾਂਕਿ ਸਰਕਾਰ ਕੋਲ ਉਪਰਲੇ ਸਦਨ ਵਿੱਚ ਬਹੁਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਨਾਇਡੂ ਵਰਗੇ ਲੱਖਾਂ ਕਾਰਕੁਨਾਂ ਦੇ ਯਤਨਾਂ ਸਦਕਾ ਭਾਜਪਾ ਅੱਜ ‘ਵਟਵਰਿਕਸ਼’ (ਬੋਹੜ ਦਾ ਦਰੱਖਤ) ਦੇ ਰੂਪ ਵਿੱਚ ਵਧੀ ਹੈ। ਉਨ੍ਹਾਂ ਉਮੀਦ ਜਤਾਈ ਕਿ 2047 ਵਿੱਚ ਜਦੋਂ ਨਾਇਡੂ ਆਪਣਾ 100ਵਾਂ ਜਨਮ ਦਿਨ ਮਨਾਉਣਗੇ ਤਾਂ ਦੇਸ਼ ਇੱਕ ਵਿਕਸਤ ਦੇਸ਼ ਵਜੋਂ ਉੱਭਰੇਗਾ। ਨਾਇਡੂ ਨੇ ਪੁਸਤਕਾਂ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। -ਪੀਟੀਆਈ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੈਂਕਈਆ ਨਾਇਡੂ ਦੀ ਪ੍ਰਸ਼ੰਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਵੈਂਕਈਆ ਨਾਇਡੂ ਨਾਲ ਦਹਾਕਿਆਂ ਤੋਂ ਜੁੜੇ ਹੋਏ ਹਨ। ਉਨ੍ਹਾਂ ਦੋਵਾਂ ਨੇ ਇਕੱਠੇ ਕੰਮ ਕੀਤਾ ਹੈ ਤੇ ਉਨ੍ਹਾਂ ਵੈਂਕਈਆ ਨਾਇਡੂ ਤੋਂ ਬਹੁਤ ਕੁਝ ਸਿੱਖਿਆ ਹੈ। ਸ੍ਰੀ ਨਾਇਡੂ ਦਾ ਰਾਜਨੀਤੀ ਦਾ ਸਫਰ ਆਂਧਰਾ ਪ੍ਰਦੇਸ਼ ਵਿੱਚ ਵਿਦਿਆਰਥੀ ਆਗੂ ਵਜੋਂ ਸ਼ੁਰੂ ਹੋਇਆ। ਉਹ ਆਰਐੱਸਐੱਸ, ਏਬੀਵੀਪੀ ਨਾਲ ਜੁੜੇ ਅਤੇ ਫਿਰ ਜਨਸੰਘ ਅਤੇ ਭਾਜਪਾ ਨੂੰ ਮਜ਼ਬੂਤ ​​ਕੀਤਾ। ਕਾਂਗਰਸ ਵੇਲੇ ਜਦੋਂ ਐਮਰਜੈਂਸੀ ਲੱਗੀ ਸੀ ਤਾਂ ਨਾਇਡੂ ਨੇ ਲੋਕਨਾਇਕ ਜੇਪੀ ਨੂੰ ਆਂਧਰਾ ਪ੍ਰਦੇਸ਼ ਸੱਦਿਆ ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਸੀ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਨੂੰ ਮਜ਼ਬੂਤ ​​ਕਰਨ, ਪਿੰਡਾਂ ਵਿੱਚ ਜਾ ਕੇ ਹਰ ਵਰਗ ਦੇ ਲੋਕਾਂ ਨਾਲ ਜੁੜਨ ਵਿੱਚ ਅਹਿਮ ਭੂਮਿਕਾ ਨਿਭਾਈ। ਸ੍ਰੀ ਮੋਦੀ ਨੇ ਕਿਹਾ ਕਿ ਸਾਲ 2014 ਵਿਚ ਉਨ੍ਹਾਂ ਨੂੰ ਵੈਂਕਈਆ ਜੀ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ। ਉਹ (ਸ੍ਰੀ ਮੋਦੀ) ਉਸ ਵੇਲੇ ਦਿੱਲੀ ਤੋਂ ਬਾਹਰਲੇ ਸਨ ਕਿਉਂਕਿ ਉਨ੍ਹਾਂ ਦਾ ਡੇਢ ਦਹਾਕੇ ਦਾ ਸਫਰ ਗੁਜਰਾਤ ਵਿਚ ਬੀਤਿਆ ਸੀ। ਇਸ ਮੌਕੇ ਸ੍ਰੀ ਵੈਂਕਈਆ ਸਦਨ ਵਿਚ ਵਿਰੋਧੀਆਂ ਨੂੰ ਭਲੀ ਭਾਂਤ ਜਾਣਦੇ ਸਨ ਜਿਨ੍ਹਾਂ ਦਾ ਤਜਰਬਾ ਉਨ੍ਹਾਂ ਦੇ ਕਾਫੀ ਕੰਮ ਆਇਆ। ਸ੍ਰੀ ਮੋਦੀ ਨੇ ਕਿਹਾ ਕਿ ਵੈਂਕਈਆ ਕੰਮ ਤੇ ਰਾਜਨੀਤੀ ਤੋਂ ਇਲਾਵਾ ਉਤਸ਼ਾਹੀ ਪਾਠਕ ਤੇ ਲੇਖਕ ਵੀ ਹਨ। ਉਨ੍ਹਾਂ ਨੂੰ ਦਿੱਲੀ ਵਿਚ ਤੇਲਗੂ ਸੱਭਿਆਚਾਰ ਲਈ ਕੰਮ ਕਰਨ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੈਂਕਈਆ ਨਾਇਡੂ ਸਿਹਤ ਪ੍ਰਤੀ ਖਾਸ ਖਿਆਲ ਰੱਖਦੇ ਹਨ ਤੇ ਉਹ ਹੁਣ ਵੀ ਬੈਡਮਿੰਟਨ ਤੇ ਤੇਜ਼ ਤੁਰਨਾ ਪਸੰਦ ਕਰਦੇ ਹਨ। ਉਪ ਰਾਸ਼ਟਰਪਤੀ ਦਾ ਕਾਰਜਕਾਲ ਮੁਕੰਮਲ ਕਰਨ ਤੋਂ ਬਾਅਦ ਵੀ ਉਹ ਦੇਸ਼ ਨਾਲ ਜੁੜੇ ਮੁੱਦਿਆਂ ’ਤੇ ਗੱਲਬਾਤ ਕਰਦੇ ਰਹਿੰਦੇ ਹਨ।

Advertisement
Advertisement
Advertisement