For the best experience, open
https://m.punjabitribuneonline.com
on your mobile browser.
Advertisement

ਸੜਕ ਨਾਲ ਕੰਧ ਦੀ ਉਸਾਰੀ ਖ਼ਿਲਾਫ਼ ਕਿਸਾਨਾਂ ਵੱਲੋਂ ਥਾਣੇ ਮੂਹਰੇ ਧਰਨਾ

07:31 AM Apr 05, 2024 IST
ਸੜਕ ਨਾਲ ਕੰਧ ਦੀ ਉਸਾਰੀ ਖ਼ਿਲਾਫ਼ ਕਿਸਾਨਾਂ ਵੱਲੋਂ ਥਾਣੇ ਮੂਹਰੇ ਧਰਨਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 4 ਅਪਰੈਲ
ਇਥੇ 70 ਏਕੜ ਵਿੱਚ ਬਣ ਰਹੀ ਐੱਮਡੀਬੀ ਕੈਲੀਫੋਰਨੀਆ ਕਲੋਨੀ ਦੇ ਬਿਲਡਰ ਨੇ ਮੁੱਖ ਸੜਕ ਨਾਲ ਦੀਵਾਰ ਬਣਾ ਦਿੱਤੀ ਹੈ ਜਿਸ ਦਾ ਵਿਰੋਧ ਕਰਦਿਆਂ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਨੇ ਤਰਕ ਦਿੱਤਾ ਕਿ ਇਸ ਨਾਲ਼ ਬਰਸਾਤੀ ਪਾਣੀ ਨੂੰ ਡਾਫ ਲੱਗੇਗੀ ਜਿਸ ਦਾ ਅਸਰ ਪਿੰਡ ਲਚਕਾਣੀ, ਬਖਸ਼ੀਵਾਲ ਤੇ ਜੱਸੋਵਾਲ ਆਦਿ ਵਿੱਚ ਵੀ ਪਵੇਗਾ। ਇਸ ਦੇ ਵਿਰੋਧ ’ਚ ਬੀਕੇਯੂ ਡਕੌਂਦਾ ਨੇ ਮਹਿਲਾ ਮੈਂਬਰਾਂ ਸਮੇਤ ਅੱਜ ਥਾਣਾ ਬਖਸ਼ੀਵਾਲ਼ਾ ਵਿੱਚ ਧਰਨਾ ਮਾਰ ਦਿੱਤਾ। ਇਸ ਮੌਕੇ ਇਸ ਮੌਕੇ ਸੁਰਜੀਤ ਸਿੰਘ ਲਚਕਾਣੀ ਬਲਾਕ ਪ੍ਰਧਾਨ ਸਮੇਤ ਹੋਰਨਾ ਨੇ ਮੰਗ ਕੀਤੀ ਕਿ ਸਾਈਫਨਾਂ ਤੋਂ ਪਾਣੀ ਦੀ ਨਿਕਾਸੀ ਨੇੜਲੇ ਚੋਆ/ਸੀਜ਼ਨਲ ਡਰੇਨ ਵਿੱਚ ਕਰਨ ਦਾ ਪ੍ਰਬੰਧ ਕੀਤਾ ਜਾਵੇ।
ਇਸ ਤਰ੍ਹਾਂ ਗੁਲਸ਼ਨ ਕੁਮਾਰ ਜੇ.ਈ ਰਿਪੇਅਰ ਕਮ ਮਾਈਨਿੰਗ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਜਦੋਂ ਤੱਕ ਉਹ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਹੀਂ ਕਰਦੇ, ਉਦੋਂ ਤੱਕ ਕੰਪਨੀ ਆਪਣਾ ਕੰਮ ਸ਼ੁਰੂ ਨਹੀਂ ਕਰੇਗੀ। ਜਿਸ ’ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।

Advertisement

Advertisement
Author Image

Advertisement
Advertisement
×