For the best experience, open
https://m.punjabitribuneonline.com
on your mobile browser.
Advertisement

ਕਿਸਾਨ ਡੀਏਪੀ ਖਾਦ ’ਤੇ ਹੀ ਨਿਰਭਰ ਨਾ ਰਹਿਣ: ਖੇਤੀਬਾੜੀ ਅਫਸਰ

06:35 AM Nov 03, 2024 IST
ਕਿਸਾਨ ਡੀਏਪੀ ਖਾਦ ’ਤੇ ਹੀ ਨਿਰਭਰ ਨਾ ਰਹਿਣ  ਖੇਤੀਬਾੜੀ ਅਫਸਰ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਨਵੰਬਰ
ਮਾਰਕੀਟ ਵਿੱਚ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦੇ ਚਾਰ ਬਦਲ ਉਪਲਬਧ ਹਨ, ਇਸ ਲਈ ਕਿਸਾਨਾਂ ਨੂੰ ਇਕੱਲੇ ਡੀਏਪੀ ਖਾਦ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਬਲਕਿ ਸਬੰਧਤ ਵਿਕਲਪਾਂ ਨੂੰ ਅਪਣਾਉਣਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਮਿੱਟੀ ਦੇ ਰਸਾਇਣ ਵਿਗਿਆਨੀ ਡਾ. ਗੋਬਿੰਦਰ ਸਿੰਘ ਦੇ ਹਵਾਲੇ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਸਿੰਗਲ ਸੁਪਰਫਾਸਫੇਟ
’ਚ 16 ਫੀਸਦੀ ਫਾਸਫੋਰਸ ਹੁੰਦਾ ਹੈ। ਕਿਸਾਨ ਡੀਏਪੀ ਦੇ ਇੱਕ ਥੈਲੇ ਦੀ ਥਾਂ ਇਸ ਖਾਦ ਦੇ ਤਿੰਨ ਥੈਲੇ ਵਰਤ ਸਕਦੇ ਹਨ, ਇਹ ਵਾਧੂ ਸਲਫ਼ਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਡੀਏਪੀ ਦੀ ਕਥਿਤ ਕਮੀ ਬਾਰੇ ਚਿੰਤਾ ਨਾ ਕਰਨ ਦਾ ਭਰੋਸਾ ਦਿਵਾਉਂਦਿਆਂ ਵਿਕਲਪਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।

Advertisement

Advertisement
Advertisement
Author Image

Advertisement