ਖੇਤੀ ਖਰਚੇ ਘਟਾਉਣ ਲਈ ਕਿਸਾਨ ਨਵੀਆਂ ਤਕਨੀਕਾਂ ਅਪਣਾਉਣ: ਏਡੀਓ
ਪੱਤਰ ਪ੍ਰੇਰਕ
ਸਮਰਾਲਾ, 5 ਜਨਵਰੀ
ਪਿੰਡ ਸੰਗਤਪੁਰਾ ਵਿੱਚ ਮੁੱਖ ਖੇਤੀਬਾੜੀ ਅਫਸਰ ਸਮਰਾਲਾ ਡਾ. ਗੌਰਵ ਧੀਰ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਹਾੜੀ ਦੀ ਮੁੱਖ ਫ਼ਸਲ ਕਣਕ ਵਿੱਚ ਯੂਰੀਆ ਖਾਦ ਦੀ ਆਖ਼ਰੀ ਕਿਸ਼ਤ 55 ’ਚ ਦਿਨਾਂ ਦਾ ਅੰਦਰ ਪਾਉਣ ਦੀ ਸਲਾਹ ਦਿੱਤੀ ਗਈ। ਇਸ ਕੈਂਪ ਦੌਰਾਨ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪੀਪੀ) ਨੇ ਆਖਿਆ ਕਿ ਕਿਸਾਨ ਬੇਲੋੜੀਆਂ ਖਾਦਾਂ ਦੀ ਵਰਤੋਂ ਨਾ ਕਰਨ, ਲੋੜ ਤੋਂ ਵੱਧ ਯੂਰੀਆ ਖਾਦ ਕਣਕ ਦੇ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਨੂੰ ਵਧਾਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸੂਖਮ ਖੁਰਾਕੀ ਤੱਤਾ ਜਿਵੇਂ ਕਿ ਮੈਗਨੀਜ਼ ਦੀ ਘਾਟ ਅਤੇ ਉਸ ਦੀ ਪੂਰਤੀ ਦੇ ਸੁਝਾਅ ਦਿੱਤੇ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਕਣਕ ਦੇ ਮੁੱਖ ਨਦੀਨ ਗੁੱਲੀ ਡੰਡੇ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਕੋਲ ਜਿਪਸਮ ਸਬਸਿਡੀ ’ਤੇ ਉਪਲਬਧ ਹੈ ਜਿਨ੍ਹਾਂ ਕਿਸਾਨਾਂ ਦੇ ਜੇ ਫਾਰਮ ਆਨਲਾਈਨ ਹਨ ਉਹ ਇੱਕ ਕਿਸਾਨ 25 ਬੈਗ ਜਿਪਸਮ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਵਾਲੇ ਰੇਟਾਂ ’ਤੇ ਲੈ ਸਕਦਾ ਹੈ।