ਔਰਤਾਂ ਨੂੰ ਰੁਜ਼ਗਾਰ ਲਈ ਕਿਸਾਨ ਕੰਪਨੀ ਸਥਾਪਤ
09:36 PM Jun 23, 2023 IST
ਬਰਨਾਲਾ: ਜ਼ਿਲ੍ਹਾ ਬਰਨਾਲਾ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਮਾਤਾ ਭਾਗੋ ਵਿਮੈੱਨ ਫਾਰਮਰ ਪ੍ਰੋਡਿਊਸਰ ਕੰਪਨੀ ਸਥਾਪਤ ਕੀਤੀ ਗਈ ਹੈ। ਇਸ ਕੰਪਨੀ ਨਾਲ ਜੁੜੀਆਂ ਔਰਤਾਂ ਵਲੋਂ ਆਪਣੇ ਲਾਈਸੈਂਸ ‘ਤੇ ਸਰੋਂ ਦਾ ਤੇਲ, ਖਾਧ ਤੇ ਹੋਰ ਉਤਪਾਦ ਵੇਚੇ ਜਾਣਗੇ ਤੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾਵੇਗਾ। ਇਸ ਕੰਪਨੀ ਵਿਚ 300 ਤੋਂ ਵੱਧ ਔਰਤਾਂ ਸ਼ਾਮਲ ਹਨ। ਅੱਜ ਇਨ੍ਹਾਂ ਔਰਤਾਂ ਨੂੰ ਆਪਣੀ ਕੰਪਨੀ ਅਤੇ ਕੰਮਕਾਜ ਨਾਲ ਸਬੰਧਤ ਰਿਕਾਰਡ ਰੱਖਣ ਲਈ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਮਨਪ੍ਰੀਤ ਸਿੰਘ ਮੈਨੇਜਰ ਗ੍ਰਾਂਟ ਥੋਰਨਟਨ ਭਾਰਤ ਨੇ ਮਾਤਾ ਭਾਗੋ ਵਿਮੈੱਨ ਫਾਰਮਰ ਪ੍ਰੋਡਿਊਸਰ ਕੰਪਨੀ ਲਿਮਟਿਡ ਨੂੰ ਲੈਪਟਾਪ, ਟੈਬਲੇਟ, ਪ੍ਰਿੰਟਰ ਤੇ ਥਰਮਲ ਪ੍ਰਿੰਟਰ ਸੌਂਪਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੇਂਡੂ ਔਰਤਾਂ ਦਾ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਆਤਮ ਨਿਰਭਰ ਬਣਾਉਣ ਹੈ। -ਖੇਤਰੀ ਪ੍ਰਤੀਨਿਧ
Advertisement
Advertisement