Farmers seek cheaper credit: ਸਸਤਾ ਕਰਜ਼ਾ ਤੇ ਪੀਐੱਮ-ਕਿਸਾਨ ਰਾਸ਼ੀ ਦੁੱਗਣੀ ਕਰੇ ਸਰਕਾਰ: ਕਿਸਾਨ
ਨਵੀਂ ਦਿੱਲੀ, 7 ਦਸੰਬਰ
Farmers seek cheaper credit, lower taxes in pre-Budget meet with Finance Minister: ਇੱਥੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਸਾਨ ਆਗੂਆਂ ਅਤੇ ਖੇਤੀ ਨਾਲ ਜੁੜੇ ਲੋਕਾਂ ਨਾਲ ਮੀਟਿੰਗ ਕੀਤੀ ਜਿਸ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਸਤੇ ਕਰਜ਼ੇ ਮੁਹੱਈਆ ਕਰਵਾਏ ਜਾਣ ਤੇ ਕਿਸ਼ਤਾਂ ਤਾਰਨ ਲਈ ਜ਼ਿਆਦਾ ਸਮਾਂ ਦਿੱਤਾ ਜਾਵੇ। ਕੇਂਦਰੀ ਮੰਤਰੀ ਵਲੋਂ ਬਜਟ ਤੋਂ ਪਹਿਲਾਂ ਵੱਖ ਵੱਖ ਧਿਰਾਂ ਨਾਲ ਮੀਟਿੰਗਾਂ ਕਰਕੇ ਹਰ ਧਿਰ ਦੇ ਵਿਚਾਰ ਲਏ ਜਾ ਰਹੇ ਹਨ ਤੇ ਅੱਜ ਦੀ ਮੀਟਿੰਗ ਇਸ ਲੜੀ ਤਹਿਤ ਕੀਤੀ ਗਈ। ਇਸ ਮੀਟਿੰਗ ਵਿਚ ਕਿਸਾਨਾਂ ਨੇ ਪੀਐੱਮ-ਕਿਸਾਨ ਆਮਦਨ ਸਹਾਇਤਾ ਰਾਸ਼ੀ ਦੁੱਗਣੀ ਕਰਨ ਦੀ ਮੰਗ ਕੀਤੀ। ਇਸ ਦੌਰਾਨ ਆਰਥਿਕ ਸਹਾਇਤਾ ਦੇਣ ਲਈ ਕਿਹਾ ਗਿਆ ਤੇ ਖੇਤੀਬਾੜੀ ਖੇਤਰ ਦੀਆਂ ਕਈ ਚੁਣੌਤੀਆਂ ਦਾ ਹੱਲ ਮੰਗਿਆ ਗਿਆ। ਕਿਸਾਨਾਂ ਦੀਆਂ ਮੁੱਖ ਮੰਗਾਂ ਵਿਚ ਵਿਆਜ ਦਰਾਂ ਨੂੰ ਇਕ ਫੀਸਦੀ ਤਕ ਘੱਟ ਕਰਨ ਤੇ ਸਾਲਾਨਾ ਪੀਐਮ ਕਿਸਾਨ ਕਿਸ਼ਤ ਨੂੰ ਛੇ ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕਰਨ ਦੀ ਮੰਗ ਕੀਤੀ ਗਈ।