ਕਿਸਾਨਾਂ ਵੱਲੋਂ ਦਾਣਾ ਮੰਡੀ ’ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 25 ਨਵੰਬਰ
ਦਾਣਾ ਮੰਡੀ ਸ਼ਹਿਣਾ ਵਿੱਚ ਕਿਸਾਨ ਪੀ.ਆਰ. 126 ਝੋਨਾ ਵੇਚਣ ਲਈ ਰੁਲ ਰਹੇ ਹਨ। ਇਹ ਝੋਨਾ ਪੰਜਾਬ ਸਰਕਾਰ ਦੀ ਸਿਫਾਰਸ਼ ’ਤੇ ਬੀਜਿਆ ਗਿਆ ਸੀ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਬਲਾਕ ਖਜਾਨਚੀ ਕੁਲਵੰਤ ਸਿੰਘ ਚੂੰਘਾਂ ਅਤੇ ਬੂਟਾ ਸਿੰਘ ਮੱਲੀਆਂ ਇਕਾਈ ਪ੍ਰਧਾਨ ਅਤੇ ਧੰਨਾ ਸਿੰਘ ਚੂੰਘਾਂ ਦੀ ਅਗਵਾਈ ਹੇਠ ਅੱਜ ਵਫ਼ਦ ਨੇ ਮੰਡੀ ਦੇ ਦੌਰੇ ਮੌਕੇ ਦੇਖਿਆ ਕਿ ਕਿਸਾਨਾਂ ਪੀ.ਆਰ. 126 ਝੋਨਾ ਵੇਚਣ ਲਈ ਮੰਡੀਆਂ ਵਿੱਚ ਰੁਲ ਰਹੇ ਹਨ। ਪਿਛਲੇ 22 ਦਿਨ ਤੋਂ ਕਿਸਾਨ ਮੰਡੀ ਵਿੱਚ ਬੈਠੇ ਹਨ। ਆੜ੍ਹਤੀਏ 17 ਫੀਸਦ ਨਮੀ ਤੋਂ ਵੱਧ ਵਾਲਾ ਝੋਨਾ ਖਰੀਦ ਨਾ ਕਰਨ ਲਈ ਕਹਿ ਰਹੇ ਹਨ। ਕਿਸਾਨ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਕਿਸਾਨ ਮੰਡੀਆਂ ਵਿੱਚੋਂ ਝੋਨਾ ਚੁੱਕਣਾ ਸ਼ੁਰੂ ਕੀਤਾ ਹੈ ਤੇ ਖਰੀਦ ਇੰਸਪੈਕਟਰ ਦਾ ਫੋਨ ਬੰਦ ਆ ਰਿਹਾ ਹੈ। ਕਿਸਾਨ ਤੋਤਾ ਸਿੰਘ, ਮੱਖਣ ਸਿੰਘ, ਜੀਤ ਸਿੰਘ ਨੇ ਕਿਹਾ ਕਿ ਖਰੀਦ ਨਾ ਹੋ ਕਾਰਨ ਉਹ ਮੰਡੀ ’ਚ ਝੋਨਾ ਚੁੱਕਣ ਲਈ ਮਜਬੂਰ ਹਨ।