For the best experience, open
https://m.punjabitribuneonline.com
on your mobile browser.
Advertisement

ਟਰੈਵਲ ਏਜੰਟ ਖ਼ਿਲਾਫ਼ ਕਿਸਾਨਾਂ ਨੇ ਲਗਾਇਆ ਧਰਨਾ

08:11 AM Sep 20, 2024 IST
ਟਰੈਵਲ ਏਜੰਟ ਖ਼ਿਲਾਫ਼ ਕਿਸਾਨਾਂ ਨੇ ਲਗਾਇਆ ਧਰਨਾ
ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਸਤੰਬਰ
ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਅਤੇ ਬਾਅਦ ਵਿੱਚ ਵੀਜ਼ਾ ਨਾ ਮਿਲਣ ’ਤੇ ਅੱਜ ਸਥਾਨਕ ਕਿਸਾਨ ਜਥੇਬੰਦੀਆਂ ਨੇ ਟਰੈਵਲ ਏਜੰਟ ਦੇ ਦਫ਼ਤਰ ਦਾ ਘਿਰਾਓ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਤੇ ਮੈਂਬਰ ਭਾਈ ਵਾਲਾ ਚੌਕ ਵਿੱਚ ਟਰੈਵਲ ਏਜੰਟ ਦੇ ਦਫ਼ਤਰ ਬਾਹਰ ਧਰਨਾ ਦਿੱਤਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਟਰੈਵਲ ਏਜੰਟ ਲੰਮੇ ਸਮੇਂ ਤੋਂ ਢਿੱਲਮੱਠ ਕਰ ਰਿਹਾ ਹੈ। ਉਸ ਨਾਲ ਵਾਰ-ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਈ ਜਵਾਬ ਦੇਣ ਵਿੱਚ ਨਹੀਂ ਆ ਰਿਹਾ, ਜਿਸ ਕਾਰਨ ਉਹ ਦਫ਼ਤਰ ਦੇ ਬਾਹਰ ਧਰਨਾ ਲਗਾਉਣ ਨੂੰ ਮਜਬੂਰ ਹੋਏ ਹਨ। ਫਿਲਹਾਲ ਇਸ ਮਾਮਲੇ ਦੀ ਸ਼ਿਕਾਇਤ ਖੰਨਾ ਪੁਲੀਸ ਕੋਲ ਦਰਜ ਕਰਵਾਈ ਗਈ ਹੈ। ਪਰ ਫਿਰ ਵੀ ਪਰਿਵਾਰ ਨੇ ਸਾਰਿਆਂ ਨੂੰ ਨਾਲ ਲੈ ਕੇ ਪੈਸੇ ਵਾਪਸ ਕਰਵਾਉਣ ਲਈ ਦਫਤਰ ਦਾ ਘਿਰਾਓ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਜਿੰਦਰ ਸਿੰਘ ਸਿਆੜ ਅਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਲੋਦ ਰੜ੍ਹੀਆ ਦਾ ਰਹਿਣ ਵਾਲਾ ਗੁਰਜਾਪ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ। ਉਹ ਸ਼ਹਿਰ ਦੇ ਟਰੈਵਲ ਏਜੰਟ ਨੂੰ ਮਿਲਿਆ ਜੋ ਭਾਈ ਵਾਲਾ ਚੌਕ ਵਿੱਚ ਸਥਿਤ ਇੱਕ ਮਾਲ ਦੇ ਅੰਦਰ ਇੱਕ ਦਫ਼ਤਰ ਚਲਾਉਂਦਾ ਸੀ। ਉਸ ਨੇ ਗੁਰਜਾਪ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦਿੱਤਾ, ਜਿਸ ਤੋਂ ਬਾਅਦ ਟਰੈਵਲ ਏਜੰਟ ਨੇ ਕਰੀਬ 16 ਲੱਖ ਰੁਪਏ ਲੈ ਲਏ। ਦੋ ਲੱਖ ਰੁਪਏ ਨਕਦ ਲਏ ਅਤੇ ਬਾਕੀ ਪੈਸੇ ਬੈਂਕ ਰਾਹੀਂ ਲੈ ਗਏ, ਜਿਸ ਤੋਂ ਬਾਅਦ ਜਦੋਂ ਟਰੈਵਲ ਏਜੰਟ ਨੇ ਵੀਜ਼ਾ ਲਈ ਅਰਜ਼ੀ ਲਗਾਈ ਤਾਂ ਉਹ ਰਿਫਿਊਜ਼ ਹੋ ਗਈ। ਗੁਰਜਾਪ ਨੇ ਵੀਜ਼ਾ ਨਾ ਮਿਲਣ ’ਤੇ ਆਪਣੇ ਪੈਸੇ ਵਾਪਸ ਮੰਗੇ ਤਾਂ ਟਰੈਵਲ ਏਜੰਟ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਗੁਰਜਾਪ ਨੂੰ ਪੈਸੇ ਨਾ ਮਿਲੇ ਤਾਂ ਉਸ ਨੇ ਆਪਣੇ ਸਾਥੀਆਂ ਰਾਹੀਂ ਕਿਸਾਨ ਆਗੂਆਂ ਨੂੰ ਸੂਚਿਤ ਕੀਤਾ ਤਾਂ ਸਾਰੇ ਇਕੱਠੇ ਹੋ ਗਏ ਅਤੇ ਟਰੈਵਲ ਏਜੰਟ ਕੋਲ ਜਾ ਕੇ ਉਸ ਦੀ ਮਿਹਨਤ ਦੀ ਕਮਾਈ ਵਾਪਸ ਕਰਵਾ ਦਿੱਤੀ। ਲਖਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਟਰੈਵਲ ਏਜੰਟ ਨੇ ਪਹਿਲਾਂ 10 ਲੱਖ ਰੁਪਏ ਦਾ ਚੈੱਕ ਦਿੱਤਾ ਸੀ। ਬਾਅਦ ਵਿੱਚ 10 ਲੱਖ ਰੁਪਏ ਦੇ ਚੈੱਕ ਨੂੰ 12 ਲੱਖ ਰੁਪਏ ਵਿੱਚ ਬਦਲ ਦਿੱਤਾ ਜੋ ਬਾਊਂਸ ਹੋ ਗਿਆ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਸਾਥੀ ਨੂੰ ਪੈਸੇ ਨਹੀਂ ਮਿਲਦੇ ਉਹ ਰੋਜ਼ਾਨਾ ਧਰਨਾ ਦੇਣਗੇ

Advertisement

Advertisement
Advertisement
Author Image

sukhwinder singh

View all posts

Advertisement