For the best experience, open
https://m.punjabitribuneonline.com
on your mobile browser.
Advertisement

ਭੁੱਲਰਹੇੜੀ ਦਾ 66 ਕੇਵੀ ਗਰਿੱਡ ਚਾਲੂ ਨਾ ਹੋਣ ’ਤੇ ਕਿਸਾਨਾਂ ’ਚ ਰੋਸ

08:43 AM Jun 15, 2024 IST
ਭੁੱਲਰਹੇੜੀ ਦਾ 66 ਕੇਵੀ ਗਰਿੱਡ ਚਾਲੂ ਨਾ ਹੋਣ ’ਤੇ ਕਿਸਾਨਾਂ ’ਚ ਰੋਸ
ਪਿੰਡ ਭੁੱਲਰਹੇੜੀ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਬੀਰਬਲ ਰਿਸ਼ੀ
ਧੂਰੀ, 14 ਜੂਨ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਬੀਕੇਯੂ ਏਕਤਾ ਉਗਰਾਹਾਂ ਅਤੇ ਸ਼ੂਗਰਕੇਨ ਸੁਸਾਇਟੀ ਨਾਲ ਸਬੰਧਤ ਕਿਸਾਨ ਆਗੂਆਂ ਦੀ ਅਗਵਾਈ ਹੇਠ ਅੱਜ ਪਿੰਡ ਭੁੱਲਰਹੇੜੀ ਵਿੱਚ ਇਕੱਤਰ ਕਿਸਾਨਾਂ ਨੇ ਪਿੰਡ ’ਚ 66 ਕੇਵੀ ਗਰਿੱਡ ਸ਼ੁਰੂ ਨਾ ਹੋਣ ’ਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕਿਸਾਨਾਂ ਵੱਲੋਂ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਬੀਕੇਯੂ ਰਾਜੇਵਾਲ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਇਕਾਈ ਪ੍ਰਧਾਨ ਜਸਦੇਵ ਸਿੰਘ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਪਵਿੱਤਰ ਸਿੰਘ ਆਦਿ ਨੇ ਕਿਹਾ ਕਿ ਬਿਜਲੀ ਟਾਵਰ ’ਤੇ ਤਾਰਾਂ ਪਾਉਣ ਤੋਂ ਪਹਿਲਾਂ ਧਨਾਢ ਵਿਆਕਤੀ ਨੂੰ ਪਾਵਰਕੌਮ ਵਿਭਾਗ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਾਰਨ ਕਥਿਤ ਤੌਰ ਲਾਭ ਪਹੁੰਚਾਉਣ ਲਈ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਰਾਹਤ ਦੇਣ ਤੋਂ ਪਾਸਾ ਵੱਟ ਰਿਹਾ ਹੈ। ਇਸ ਮੌਕੇ ਉਨ੍ਹਾਂ ਭਲਕੇ ਤੱਕ ਦਾ ਅਲਟੀਮੇਟਮ ਦਿੰਦਿਆਂ ਨਿਰਧਾਰਤ ਸਮੇਂ ਮਗਰੋਂ ਤਿੱਖਾ ਸੰਘਰਸ਼ ਛੇੜਨ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਧੂਰੀ ਨੇੜਲੇ ਗਰਿੱਡਾਂ ਤੋਂ ਲੋਡ ਘਟਾਉਣ ਲਈ 66 ਕੇਵੀ ਗਰਿੱਡ ਭੁੱਲਰਹੇੜੀ ਦੀ ਸ਼ੁਰੂਆਤ 15 ਜੂਨ ਤੋਂ ਹੋਣ ਦੀ ਸੰਭਾਵਨਾ ’ਤੇ ਹਾਲ ਦੀ ਘੜੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ ਕਿਉਂਕਿ ਪਲਾਸੌਰ ਨੇੜੇ ਲੱਗ ਰਹੇ ਇੱਕ ਟਾਵਰ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰਨ ਕਰਕੇ ਪਾਵਰਕੌਮ ਅਧਿਕਾਰੀ ਬੇਵਸ ਜਾਪ ਰਹੇ ਹਨ। ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਦੀ ਸੂਚਨਾ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਪ੍ਰੋ. ਓਂਕਾਰ ਸਿੰਘ ਸਿੱਧੂ 15 ਜੂਨ ਨੂੰ ਪਿੰਡ ਭੁੱਲਰਹੇੜੀ ਪੁੱਜ ਕੇ 66 ਕੇਵੀ ਗਰਿੱਡ ਦੇ ਮਸਲੇ ਦੇ ਹੱਲ ਲਈ ਕਿਸਾਨਾਂ ਨਾਲ ਗੱਲਬਾਤ ਕਰਨਗੇ।

Advertisement

Advertisement
Author Image

joginder kumar

View all posts

Advertisement
Advertisement
×