Farmers Protest ਕਿਸਾਨਾਂ ਦੀ ਰਿਹਾਈ ਲੋਕਤੰਤਰ ਦੀ ਜਿੱਤ : ਸੰਯੁਕਤ ਕਿਸਾਨ ਮੋਰਚਾ
ਅਲੀਗੜ੍ਹ, 5 ਦਸੰਬਰ
Farmers Protest: ਰਾਕੇਸ਼ ਟਿਕੈਤ ਸਮੇਤ ਨਜ਼ਰਬੰਦ ਕਿਸਾਨ ਆਗੂਆਂ ਦੀ ਰਿਹਾਈ ਤਾਨਾਸ਼ਾਹੀ ਵਿਰੁੱਧ ਜਮਹੂਰੀਅਤ ਦੀ ਜਿੱਤ ਹੈ, ਸੰਯੁਕਤ ਕਿਸਾਨ ਮੋਰਚਾ (SKM) ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਟਿਕੈਤ ਨੂੰ ਬੁੱਧਵਾਰ ਨੂੰ ਕਿਸਾਨ ਪੰਚਾਇਤ ਵਿੱਚ ਸ਼ਾਮਲ ਹੋਣ ਤੋਂ ਰੋਕਣਾ ਉਸਦੇ ਮੌਲਿਕ ਅਧਿਕਾਰਾਂ ਤੋਂ ਰੋਕਣਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਯੋਗੀ ਆਦਿਤਿਆਨਾਥ ਸਰਕਾਰ ਕਿਸਾਨ ਅੰਦੋਲਨ ਦੀ ਏਕਤਾ ਕਾਰਨ ਟਿਕੈਤ, ਰੂਪੇਸ਼ ਵਰਮਾ, ਸੁਖਬੀਰ ਖਲੀਫਾ ਅਤੇ ਸੁਨੀਲ ਫੌਜੀ ਨੂੰ ਰਿਹਾਅ ਕਰਨ ਲਈ ਮਜਬੂਰ ਹੋਈ।
ਇਸ ਵਿਚ ਕਿਹਾ ਗਿਆ ਹੈ ਕਿ ਗ੍ਰੇਟਰ ਨੋਇਡਾ ਵਿਚ 'ਜ਼ੀਰੋ ਪੁਆਇੰਟ' 'ਤੇ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਬੀਕੇਯੂ-ਟਿਕੈਤ ਦੇ ਨੇਤਾ ਰਾਕੇਸ਼ ਟਿਕੈਤ ਅਤੇ ਕਈ ਹੋਰ ਨੇਤਾਵਾਂ ਨੂੰ ਬੁੱਧਵਾਰ ਨੂੰ ਅਲੀਗੜ੍ਹ ਦੇ ਤਪਲ ਪੁਲੀਸ ਸਟੇਸ਼ਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸੇ ਸ਼ਾਮ ਨੂੰ ਛੱਡ ਦਿੱਤਾ ਗਿਆ। ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ ਅਤੇ ਹੋਰ ਲਾਭ ਦੇਣ ਤੋਂ ਕਥਿਤ ਇਨਕਾਰ ਕਰਨ ਨੂੰ ਲੈ ਕੇ ਕਿਸਾਨ ਸੂਬਾ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਸੋਮਵਾਰ ਨੂੰ 'ਦਿੱਲੀ ਚਲੋ' ਮਾਰਚ ਕੱਢਿਆ ਪਰ ਪੁਲੀਸ ਨੇ ਰੋਕ ਦਿੱਤਾ ਜਿਸ ਤੋਂ ਬਾਅਦ ਉਹ ਦਲਿਤ ਪ੍ਰੇਰਨਾ ਸਥਲ ’ਤੇ ਧਰਨੇ ’ਤੇ ਬੈਠ ਗਏ। ਪੀਟੀਆਈ