ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਵੱਲੋਂ ਪਾਈਪ ਲਾਈਨ ਖ਼ਿਲਾਫ਼ ਗਹਿਰੀ ਬੁੱਟਰ ਵਿੱਚ ਪ੍ਰਦਰਸ਼ਨ

05:06 PM Jul 25, 2020 IST

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 25 ਜੁਲਾਈ

Advertisement

ਸੰਗਤ ਬਲਾਕ ਦੇ ਪਿੰਡਾਂ ਦੇ ਖੇਤਾਂ ਵਿੱਚ ਪਾਈਪ ਲਾਈਨ ਪਾਉਣ ਦੇ ਮਸਲੇ ’ਤੇ ਮਹੀਨੇ ਤੋਂ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀ ਮੰਗ ਉੱਤੇ ਪੰਜਾਬ ਦੀਆਂ 3 ਜਨਤਕ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਮੋਰਚਾ ਸੰਭਾਲ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਪਿੰਡਾਂ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਅੱਜ ਪਿੰਡ ਗਹਿਰੀ ਬੁੱਟਰ ਵਿੱਚ ਰੈਲੀ ਕਰਨ ਤੋਂ ਬਾਅਦ ਧਰਨੇ ਵਾਲੇ ਜਗ੍ਹਾ ਤੇ ਮੁਜ਼ਾਹਰਾ ਸਮਾਪਤ ਕੀਤਾ ਗਿਆ। ਸ੍ਰੀ ਅਜੇਪਾਲ ਸਿੰਘ ਨੇ ਦੱਸਿਆ ਕਿ ਗਹਿਰੀ ਬੁੱਟਰ ਦੀ ਸੱਥ ਵਿੱਚ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਬਲਾਕ ਕੁਲਵੰਤ ਰਾਏ ਸ਼ਰਮਾ ਤੇ ਰਾਮ ਸਿੰਘ ਕੋਟਗੁਰੂ ਨੇ ਕਿਹਾ ਕਿ ਗੇਲ ਇੰਡੀਆ ਕੰਪਨੀ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਧੱਕੇ ਨਾਲ ਪਾਈਪ ਪਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਪਰ ਇਹ ਪਾਈਪ ਕਿਸੇ ਵੀ ਕੀਮਤ ਉੱਤੇ ਨਹੀਂ ਪੈਣ ਦਿੱਤੀ ਜਾਵੇਗੀ। ਆਗੂਆਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਸ਼ੰਘਰਸ਼ ਵਿੱਚ ਦਖਲ਼ ਅੰਦਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਪੀੜ੍ਹਤ ਕਿਸਾਨਾਂ ਨੂੰ ਪ੍ਰਤੀ ਕਿੱਲਾ ਇਕ ਕਰੋੜ ਰੁਪਏ ਮੁਆਵਜ਼ਾ, ਪਰਿਵਾਰ ਦੇ ਹਰ ਜੀਅ ਨੂੰ ਨੌਕਰੀ, ਤਿੰਨ ਸਾਲਾਂ ਦੀ ਫਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਤੇ ਹਰੇਕ ਪੀੜ੍ਹਤ ਪਰਿਵਾਰ ਦਾ ਬੀਮਾ ਕੀਤਾ ਜਾਵੇ। ਇਸ ਮੌਕੇ ਮੰਦਰ ਸਿੰਘ ਗਹਿਰੀ ਬੁੱਟਰ ਪ੍ਰਧਾਨ ਪਿੰਡ ਇਕਾਈ ਬੀਕੇਯੂ ਡਕੌਂਦਾ, ਧਰਮਪਾਲ ਸਿੰਘ ਜੰਡੀਆ, ਮੇਜਰ ਸਿੰਘ ਸੁਖਲੱਦੀ, ਲਖਵਿੰਦਰ ਸਿੰਘ ਰੱਘੂਬੰਗੀ, ਜਸਪ੍ਰੀਤ ਸਿੰਘ ਨਰੂਆਣਾ, ਜਗਦੀਸ਼ ਦੁਨੇਵਾਲਾ ਤੇ ਗੁਰਚਰਨ ਸਿੰਘ ਭਗਵਾਨਗੜ੍ਹ ਹਾਜ਼ਰ ਸਨ।

 

Advertisement

 

 

Advertisement
Tags :
ਕਿਸਾਨਾਂਖ਼ਿਲਾਫ਼ਗਹਿਰੀਪਾਈਪਪ੍ਰਦਰਸ਼ਨਬੁੱਟਰਲਾਈਨਵੱਲੋਂਵਿੱਚ