For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਜ਼ੀਰਾ ਫੈਕਟਰੀ ਵਾਂਗ ਸੰਘਰਸ਼ ਜਿੱਤਣ ਦਾ ਅਹਿਦ

08:15 AM Apr 17, 2024 IST
ਕਿਸਾਨਾਂ ਵੱਲੋਂ ਜ਼ੀਰਾ ਫੈਕਟਰੀ ਵਾਂਗ ਸੰਘਰਸ਼ ਜਿੱਤਣ ਦਾ ਅਹਿਦ
ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਖ਼ਿਲਾਫ਼ ਜਾਰੀ ਧਰਨੇ ਵਿੱਚ ਸ਼ਾਮਲ ਇਲਾਕਾ ਨਿਵਾਸੀ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਅਪਰੈਲ
ਪਿੰਡ ਭੂੰਦੜੀ ਵਿੱਚ ਲੱਗਣ ਵਾਲੀ ਗੈਸ ਫੈਕਟਰੀ ਖ਼ਿਲਾਫ਼ ਅੱਜ ਧਰਨਾ 20ਵੀਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਲ ਸਿੰਘ ਰੂਮੀ, ਬਲਰਾਜ ਸਿੰਘ ਕੋਟਉਮਰਾ, ਬੀਕੇਯੂ (ਡਕੌਂਦਾ) ਦੇ ਸੁਖਵਿੰਦਰ ਸਿੰਘ ਹੰਬੜਾਂ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਡਾ. ਸੁਖਦੇਵ ਸਿੰਘ ਭੂੰਦੜੀ, ਹਰਪ੍ਰੀਤ ਸਿੰਘ ਬੱਬੀ, ਸੁਰਿੰਦਰ ਸਿੰਘ ਸ਼ਿੰਦੀ, ਗੁਰਜੀਤ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ, ਦੀਵਾਨ ਸਿੰਘ, ਸੰਦੀਪ ਸਿੰਘ ਭੰਗੂ, ਪ੍ਰਧਾਨ ਜਸਵੰਤ ਸਿੰਘ ਕਾਉਂਕੇ, ਰਛਪਾਲ ਸਿੰਘ ਤੂਰ ਨੇ ਅੱਜ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਨੂੰ ਸਭ ਕੁਝ ਲੁਟਾਉਣ ’ਤੇ ਉਤਾਰੂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਲੋਕਾਂ ਦੀ ਸਾਰ ਨਾ ਲੈਣਾ ਮਹਿੰਗਾ ਪਵੇਗਾ। ਦੇਸ਼ ਦੇ ਕਿਸਾਨ ਤੇ ਮਜ਼ਦੂਰ ਵਰਗ ਨੂੰ ਇਕਜੁੱਟ ਹੋ ਕੇ ਦੇਸ਼ ਖਾਤਰ ਸੰਘਰਸ਼ ਨੂੰ ਸਮੇਂ ਦੀ ਅਣਸਰਦੀ ਲੋੜ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਲੋਕ ਹੀ ਇਕ ਪਾਸੇ ਖੜ੍ਹੇ ਹੋ ਜਾਣ ਤਾਂ ਕੋਈ ਵੀ ਹੰਕਾਰੀ, ਜਾਬਰ ਅਤੇ ਤਾਨਾਸ਼ਾਹ ਸਰਕਾਰ ਟਿਕ ਨਹੀਂ ਸਕੇਗੀ। ਇਸ ਲਈ ਲੋਕਾਂ ਨੂੰ ਆਪਣੇ ਨਿੱਜੀ ਮਤਭੇਦ ਭੁਲਾ ਕੇ ਇਕੱਠੇ ਹੋਣਾ ਪੈਣਾ। ਗੈਸ ਫੈਕਟਰੀ ਦੇ ਮਾਮਲੇ ’ਚ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਲੋਕਾਂ ਦਾ ਸਬਰ ਨਾ ਪਰਖਣ ਦੀ ਤਾੜਨਾ ਕੀਤੀ ਅਤੇ ਕਿਹਾ ਕਿ ਜਿਵੇਂ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਤੋਂ ਲੈ ਕੇ ਜ਼ੀਰਾ ਫੈਕਟਰੀ ਬੰਦ ਕਰਵਾਉਣ ਤਕ ਦਾ ਸੰਘਰਸ਼ ਜਿੱਤਿਆ ਹੈ, ਉਸੇ ਤਰ੍ਹਾਂ ਇਹ ਸੰਘਰਸ਼ ਵੀ ਜਿੱਤਿਆ ਜਾਵੇਗਾ।
ਧਰਨੇ ’ਚ ਜਗਮੋਹਨ ਸਿੰਘ ਗਿੱਲ, ਜਗਰਾਜ ਸਿੰਘ ਦਿਓਲ, ਅਮਰ ਸਿੰਘ ਹਠੂਰ, ਭਿੰਦਰ ਸਿੰਘ ਭਿੰਦੀ, ਦਲਜੀਤ ਸਿੰਘ ਤੂਰ, ਮਲਕੀਤ ਸਿੰਘ ਚੀਮਨਾ, ਹਰਬੰਸ ਸਿੰਘ ਕਾਉਂਕੇ, ਚਰਨ ਸਿੰਘ ਬਲੀਪੁਰ, ਗੁਰਮੇਲ ਸਿੰਘ ਚੀਮਨਾ ਤੋਂ ਇਲਾਵਾ ਔਰਤਾਂ ਵੀ ਸ਼ਾਮਲ ਹੋਈਆਂ।

Advertisement

Advertisement
Author Image

sukhwinder singh

View all posts

Advertisement
Advertisement
×