ਕਿਸਾਨ ਅੰਦੋਲਨ: ਦਿੱਲੀ ਕੂਚ ਦਾ ਪ੍ਰੋਗਰਾਮ ਟਾਲਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਮਾਰਚ
21 ਫਰਵਰੀ ਨੂੰ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਦੌਰਾਨ ਮਾਰੇ ਗਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੇ ਸਸਕਾਰ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਅੱਜ ਦਿੱਲੀ ਚੱਲੋ ਅੰਦੋਲਨ ਬਾਰੇ ਅਗਲੀ ਰਣਨੀਤੀ ਦਾ ਐਲਾਨ ਕੀਤਾ। ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅੱਜ ਸ਼ਾਮ ਨੂੰ ਸ਼ੰਭੂ ਸਰਹੱਦ 'ਤੇ ਮੀਟਿੰਗ ਕਰਕੇ ਅਗਲੀ ਰਣਨੀਤੀ ਬਾਰੇ ਜਾਣੂ ਕਰਵਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਅਣਮਿਥੇ ਸਮੇਂ ਲਈ ਹੋਰ ਇਨ੍ਹਾਂ ਬਾਰਡਰਾਂ ’ਤੇ ਹੀ ਡਟੇ ਰਹਿਣਗੇ ਅਤੇ ਕੁਝ ਦਿਨਾ ਲਈ ਹੋਰ ਹਜ਼ਾਂਰਾਂ ਕਿਸਾਨਾਂ ਦੇ ਇਹ ਕਾਫਲੇ ਦਿੱਲੀ ਵੱਲ ਨੂੰ ਵਧਣ ਦਾ ਯਤਨ ਨਹੀਂ ਕਰਨਗੇ। ਬਲਕਿ ਬਾਰਡਰਾਂ ’ਤੇ ਕਿਸਾਨਾਂ ਦੀ ਗਿਣਤੀ ਵਧਾ ਕੇ ਦੁੱਗਣੀ ਤਿੱਗਣੀ ਕੀਤੀ ਜਾਵੇਗੀ ਅਤੇ ਨਾਲ਼ ਹੀ ਅਜਿਹੇ ਧਰਨਿਆਂ ਦੀ ਗਿਣਤੀ ਵੀ ਵਧਾਈ ਜਾਵੇਗੀ ਜਿਸ ਤਹਿਤ 3 ਮਾਰਚ ਤੋਂ ਡੱਬਵਾਲ਼ੀ ਬਾਰਡਰ ’ਤੇ ਵੀ ਕਿਸਾਨਾਂ ਵੱਲੋਂ ਧਰਨਾ ਮਾਰਿਆ ਜਾਵੇਗਾ ਜੇ ਉਥੇ ਕਿਸਾਨਾਂ ਨੂੰ ਰੋਕਿਆ ਨਾ ਗਿਆ ਤਾਂ ਇਸ ਹੱਦ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਇਹ ਐਕਸ਼ਨ ਪੂਰੀ ਤਰਾਂ ਸ਼ਾਂਤਮਈ ਰਹੇਗਾ। ਪਰ ਕਿਸਾਨ ਦਿੱਲੀ ਵੱਲ ਜ਼ਰੂਰ ਕੂਚ ਕਰਨਗੇ ਪਰ ਜੇਕਰ ਰੋਕਾਂ ਲਾਈਆਂ ਗਈਆਂ ਤਾਂ ਕਿਸਾਨ ਸ਼ਾਂਤਮਈ ਢੰਗ ਨਾਲ ਉਥੇ ਹੀ ਪੱਕਾ ਮੋਰਚਾ ਲਾ ਕੇ ਬੈਠ ਜਾਣਗੇ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ਼, ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਸਤਿਨਾਮ ਸਿੰਘ ਬਹਿਰੂ ਅਤੇ ਬੂਟਾ ਸਿੰਘ ਸ਼ਾਦੀਪੁਰ ਆਦਿ ਪ੍ਰਮੁੱਖ ਕਿਸਾਨ ਆਗੂ ਮੌਜੂਦ ਨਹੀਂ ਸਨ।