ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨ ਜਥੇਬੰਦੀਆਂ ਵੱਲੋਂ 66 ਕੇਵੀ ਗਰਿੱਡ ਭੁੱਲਰਹੇੜੀ ਅੱਗੇ ਧਰਨਾ ਸ਼ੁਰੂ

06:52 AM Jun 27, 2024 IST
ਬਿਜਲੀ ਗਰਿੱਡ ਨੂੰ ਚਾਲੂ ਕਰਨ ’ਚ ਅੜਿੱਕੇ ਡਾਹੁਣ ਵਾਲੇ ਸਨਅਤਕਾਰ ਤੇ ਪਾਵਰਕੌਮ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਰਿਸ਼ੀ

ਪੱਤਰ ਪ੍ਰੇਰਕ
ਧੂਰੀ, 26 ਜੂਨ
ਨਵੇਂ ਬਣ ਰਹੇ 66 ਕੇਵੀ ਗਰਿੱਡ ਭੁੱਲਰਹੇੜੀ ਅੱਗੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਪੱਕਾ ਧਰਨਾ ਸ਼ੁਰੂ ਕਰਦਿਆਂ ਬਿਜਲੀ ਗਰਿੱਡ ਨੂੰ ਚਾਲੂ ਕਰਨ ਵਿੱਚ ਅੜਿੱਕੇ ਡਾਹੁਣ ਵਾਲੇ ਇੱਕ ਸਨਅਤਕਾਰ ਅਤੇ ਪਾਵਰਕੌਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਮੰਗ ਕਰ ਰਹੇ ਸਨ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਬਿਜਲੀ ਗਰਿੱਡ ਭੁੱਲਰਹੇੜੀ ਨੂੰ ਤੁਰੰਤ ਚਾਲੂ ਕੀਤਾ ਜਾਵੇ ਅਤੇ ਬਿਜਲੀ ਲਾਈਨ ਪਾਉਣ ਲਈ ਐਸਟੀਮੇਟ ਅਨੁਸਾਰ ਪੋਲ ਲਗਾਕੇ ਕਿਸਾਨਾਂ ਤੇ ਆਲੇ-ਦੁਆਲੇ ਦੇ ਪਿੰਡਾਂ ਨਾਲ ਸਬੰਧਤ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਸਹਿਕਾਰੀ ਬੈਂਕ ਸੰਗਰੂਰ ਦੇ ਮੈਂਬਰ ਡਾਇਰੈਕਟਰ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਭਾਕਿਯੂ(ਰਾਜੇਵਾਲ) ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਗੁਰਜੀਤ ਸਿੰਘ ਭੜੀ, ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਪਵਿੱਤਰ ਸਿੰਘ, ਗੁਰਪ੍ਰੀਤ ਸਿੰਘ, ਸਤਵੰਤ ਸਿੰਘ ਭੱਦਲਵੜ੍ਹ, ਇਕਾਈ ਪ੍ਰਧਾਨ ਸਤਵੰਤ ਸਿੰਘ ਭੁੱਲਰਹੇੜੀ ਅਤੇ ਕਿਸਾਨ ਆਗੂ ਨਿਰਭੈ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 66 ਕੇਵੀ ਗਰਿੱਡ ਨੂੰ ਚਾਲੂ ਕਰਨ ਦਰਮਿਆਨ ਇੱਕ ਪੋਲ ਲਗਾਇਆ ਜਾਣਾ ਬਾਕੀ ਹੈ, ਜਿਸ ਮਗਰੋਂ ਪਹਿਲੇ ਪੜਾਅ ਵਿੱਚ ਹੀ ਭੁੱਲਰਹੇੜੀ ਸਮੇਤ ਚਾਰ ਪਿੰਡਾਂ ਨੂੰ 24 ਘੰਟੇ ਅਤੇ ਖੇਤੀਵਾੜੀ ਮੋਟਰਾਂ ਲਈ ਬਿਜਲੀ ਸਪਲਾਈ ਚਾਲੂ ਹੋ ਜਾਵੇਗੀ। ਆਗੂਆਂ ਅਨੁਸਾਰ ਗਰਿੱਡ ਦੇ ਚੱਲਣ ਨਾਲ ਜਿੱਥੇ ਚਾਰ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਨਾਲ ਲੱਗਦੇ 66 ਕੇਵੀ ਗਰਿੱਡ ਭਲਵਾਨ, ਸਮੁੰਦਗੜ੍ਹ ਛੰਨਾ ਅਤੇ ਬੇਨੜਾ ਤੋਂ ਵੀ ਕਾਫੀ ਲੋਡ ਘਟ ਜਾਵੇਗਾ। ਆਗੂਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪਾਵਰਕੌਮ ਅਧਿਕਾਰੀ ਸਬੰਧਤ ‘ਪਾਵਰਫੁੱਲ ਸਨਅਤਕਾਰ’ ਦੀ ਜਗ੍ਹਾ ਵਿੱਚ ਪੋਲ ਲਗਾਉਣ ਦੀ ਜ਼ੁਰੱਅਤ ਨਹੀਂ ਦਿਖਾ ਰਹੇ ਹਨ ਅਤੇ ਨਾ ਹੀ ਲਾਈਨ ਦੀ ਦਿਸ਼ਾ ਬਣਲਣ ਲਈ ਬਣਦਾ ਹਰਜ਼ਾਨਾ ਭਰਵਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ 66 ਕੇਵੀ ਗਰਿੱਡ ਭੁੱਲਰਹੇੜੀ ਨੂੰ ਚਾਲੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨ ਧਰਨਾ ਜਾਰੀ ਰਹੇਗਾ। ਪਾਵਰਕੌਮ ਦੇ ਐੱਸਈ ਟਰਾਂਸਮਿਸ਼ਨ ਲਾਈਨ ਨੇ ਕਿਹਾ ਕਿ ਬਿਜਲੀ ਗਰਿੱਡ ਚਾਲੂ ਕਰਨ ਦਾ ਕੰਮ ਕਾਰਵਾਈ ਅਧੀਨ ਹੈ। ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਰਨੈਲ ਸਿੰਘ ਜਹਾਂਗੀਰ ਨੇ ਭੁੱਲਰਹੇੜੀ ਦੇ ਕਿਸਾਨ ਸੰਘਰਸ਼ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ।

Advertisement

Advertisement
Advertisement