For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀ ਵੱਲੋਂ ਬੈਂਕ ਅੱਗੇ ਰੋਸ ਪ੍ਰਦਰਸ਼ਨ

10:58 AM Apr 30, 2024 IST
ਕਿਸਾਨ ਜਥੇਬੰਦੀ ਵੱਲੋਂ ਬੈਂਕ ਅੱਗੇ ਰੋਸ ਪ੍ਰਦਰਸ਼ਨ
Advertisement

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 29 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਅੱਜ ਇੱਥੇ ਇੱਕ ਬੈਂਕ ਮੈਨੇਜਰ ਦੇ ਕਥਿਤ ਅੜੀਅਲ ਰਵੱਈਏ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਆਗੂ ਸੰਤਰਾਮ ਸਿੰਘ ਛਾਜਲੀ ਦੀ ਅਗਵਾਈ ਹੇਠ ਇਕੱਤਰ ਕਿਸਾਨਾਂ ਨੇ ਬੈਂਕ ਅੱਗੇ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ।
ਪਿੰਡ ਛਾਜਲੀ ਦੇ ਕਿਸਾਨ ਲਾਭ ਸਿੰਘ ਨੇ ਦੱਸਿਆ ਕਿ ਉਸ ਨੇ ਕੇਨਰਾ ਬੈਂਕ ਦੀ ਸੁਨਾਮ ਸ਼ਾਖਾ ’ਚ ਪਿਛਲੇ ਸਾਲ ਮਈ 2023 ਵਿੱਚ ਇੱਕ ਲੱਖ 75 ਹਜ਼ਾਰ ਰੁਪਏ ਦੀ ਖੇਤੀਬਾੜੀ ਲਈ ਲਿਮਟ ਬਣਵਾਈ ਸੀ ਜਿਸ ਨੂੰ ਅੱਜ ਜਦੋਂ ਬਣਦੇ ਵਿਆਜ ਸਮੇਤ ਭਰ ਕੇ ਬੈਂਕ ਦੇ ਮੈਨੇਜਰ ਤੋਂ ਐੱਨਓਸੀ ਦੀ ਮੰਗ ਕੀਤੀ ਤਾਂ ਉਨ੍ਹਾਂ ਵੱਲੋਂ ਮਾੜਾ ਵਰਤਾਅ ਕੀਤਾ ਗਿਆ। ਉਧਰ ਬੈਂਕ ਮੈਨੇਜਰ ਵਲੋਂ ਕਿਸਾਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਤੁਰੰਤ ਉੱਚ ਦਫ਼ਤਰ ਨਾਲ ਐੱਨਓਸੀ ਜਾਰੀ ਕਰਨ ਲਈ ਅਪੀਲ ਪਾਈ ਗਈ ਸੀ ਪ੍ਰੰਤੂ ਕਿਸਾਨ ਵੱਲੋਂ ਮੌਕੇ ਉੱਤੇ ਹੀ ਐੱਨਓਸੀ ਜਾਰੀ ਕਰਨ ਦਾ ਜ਼ੋਰ ਪਾਇਆ ਗਿਆ ਜੋ ਉਹ ਜਾਰੀ ਕਰਨ ਵਿੱਚ ਅਸਮਰੱਥ ਸਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਹੀ ਐੱਨਓਸੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਬੈਂਕ ਮੈਨੇਜਰ ਅਨੁਸਾਰ ਉਨ੍ਹਾਂ ਵੱਲੋਂ ਕੋਈ ਮਾੜਾ ਵਿਵਹਾਰ ਨਹੀਂ ਕੀਤਾ ਗਿਆ। ਉਧਰ ਕਿਸਾਨਾਂ ਨੇ ਬੈਂਕ ਪਾਸੋਂ ਸਬੰਧਿਤ ਮੈਨੇਜਰ ਖਿਲਾਫ਼ ਕਾਰਵਾਈ ਦੀ ਮੰਗ ਰੱਖੀ ਹੈ। ਇਸ ਮੌਕੇ ਗੁਰਵਿੰਦਰ ਸਿੰਘ, ਭੋਲਾ ਸਿੰਘ, ਗੁਰਸੇਵ ਸਿੰਘ, ਹਾਕਮ ਸਿੰਘ, ਗੋਕਲ ਚੰਦ, ਗੁਰਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਆਦਿ ਮੌਜੂਦ ਸਨ।

Advertisement

Advertisement
Author Image

Advertisement
Advertisement
×